Punjab

SSP ਨੇ ਖੁਦ ਬਾਜ਼ਾਰ ਵਿੱਚ ਨਿਕਲ ਕੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਕਟਵਾਏ ਚਲਾਨ 

ਕਿਹਾ, ਟਰੈਫਿਕ ਸਮੱਸਿਆ ਦੇ ਹੱਲ ਲਈ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਬਣਾਵਾਂਗੇ ਨਵਾਂ ਪਲਾਨ

ਗੁਰਦਾਸਪੁਰ, 14 ਜੂਨ :  ਐਸ.ਐਸ.ਪੀ ਗੁਰਦਾਸਪੁਰ ਅਦਿੱਤਿਆ ਨੇ ਅੱਜ ਸ਼ਹਿਰ ਦੇ ਮੁੱਖ ਬਾਜ਼ਾਰਾਂ ਦਾ ਦੌਰਾ ਕਰਕੇ ਟਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ । ਉਹਨਾਂ ਦੇ ਨਾਲ ਐਸਪੀ ਡੀ ਰਜਿੰਦਰ ਕੁਮਾਰ ਸ਼ਰਮਾ, ਡੀਐਸਪੀ ਸਿਟੀ ਮੋਹਨ ਸਿੰਘ ਅਤੇ ਟਰੈਫਿਕ ਪੁਲਿਸ ਇੰਚਾਰਜ ਵੀ ਹਾਜ਼ਰ ਸਨ। ਵੱਖ-ਵੱਖ ਬਜਾਰਾਂ ਵਿੱਚੋਂ ਗੁਜ਼ਰਦੇ ਐਸਐਸਪੀ ਅਦਿਤਿਆ ਨੇ ਮੌਕੇ ਤੇ ਹੀ ਸੜਕ ਕਿਨਾਰੇ ਨਾਜਾਇਜ਼ ਪਾਰਕ ਹੋਈਆਂ ਗੱਡੀਆਂ ਦੇ ਚਲਾਨ ਕੱਟਣ ਦੀਆਂ ਟਰੈਫਿਕ ਇੰਚਾਰਜ ਨੂੰ ਹਿਦਾਇਤਾਂ ਦਿੱਤੀਆ ਤੇ ਨਾਲ ਹੀ ਇਸ ਗੱਲ ਦਾ ਖਾਸ ਧਿਆਨ ਰੱਖਣ ਦੀ ਹਿਦਾਇਤ ਦਿੱਤੀ ਕਿ ਕੋਈ ਵੀ ਰੇਹੜੀ ਸੜਕ ਵਿਚਕਾਰ ਨਾ ਖੜੀ ਹੋਵੇ । ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਨਾਜਾਇਜ਼ ਪਾਰਕਿੰਗ ਅਤੇ ਰੇਹੜੀਆਂ ਦਾ ਧਿਆਨ ਰੱਖਣ ਦੀ ਹਿਦਾਇਤ ਵੀ ਦਿੱਤੀ  ਵਪਾਰ ਮੰਡਲ ਦੇ ਅਹੁਦੇਦਾਰਾਂ, ਦੁਕਾਨਦਾਰਾਂ ਤੇ ਸ਼ਹਿਰ ਨਿਵਾਸੀਆਂ ਨਾਲ ਗੱਲਬਾਤ ਕਰਕੇ ਟਰੈਫਿਕ ਸਮੱਸਿਆ ਬਾਰੇ ਚਰਚਾ ਵੀ ਕੀਤੀ । ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਆਦਿਤਿਆ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆ ਸਨ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਸ਼ਹਿਰ ਵਿੱਚ ਲੰਬੇ ਜਾਮ ਲੱਗਦੇ ਹਨ, ਇਸ ਲਈ ਉਹ ਪੁਲਿਸ ਅਧਿਕਾਰੀਆਂ  ਨਾਲ ਸਥਿਤੀ ਦਾ ਜਾਇਜ਼ਾ ਲੈਣ ਆਪ ਨਿਕਲੇ ਹਨ । ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਸੜਕ ਕਿਨਾਰੇ ਨਜਾਇਜ਼ ਪਾਰਕਿੰਗ ਕਰਨ ਤੋਂ ਬਾਜ ਨਹੀਂ ਆਉਂਦੇ ਅਤੇ ਰੇਹੜੀ ਵਾਲੇ ਵੀ ਆਪਣੀ ਹੱਦ ਤੋਂ ਅੱਗੇ ਵੱਧ ਕੇ ਸੜਕ ਵਿੱਚਕਾਰ ਰੇਹੜੀਆਂ ਲਗਾ ਦਿੰਦੇ ਹਨ ਜੋ ਟਰੈਫਿਕ ਸਮੱਸਿਆ ਦਾ ਮੇਨ ਕਾਰਨ ਬਣ ਰਿਹਾ ਹੈ। ਇਸ ਲਈ ਟਰੈਫਿਕ ਪੁਲਿਸ ਲਗਾਤਾਰ ਨਜਾਇਜ਼ ਪਾਰਕਿੰਗ ਅਤੇ ਰੇਹੜੀ ਵਾਲਿਆਂ ਤੇ ਨਜ਼ਰ ਰੱਖੇਗੀ ਅਤੇ ਲਗਾਤਾਰ ਉਹਨਾਂ ਦੇ ਚਲਾਨ ਕੱਟੇ ਜਾਣਗੇ । ਉਹਨਾਂ ਕਿਹਾ ਕਿ ਬਹੁਤ ਜਲਦੀ ਹੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ‌ ਟਰੈਫਿਕ ਸਮੱਸਿਆ ਸੁਲਝਾਉਣ ਲਈ ਸੜਕ ਦੇ ਕਿਨਾਰੇ  ਪੀਲੀਆਂ ਅਤੇ ਸਫੇਦ ਪੱਟੀਆਂ ਲਗਵਾ ਦਿੱਤੀਆਂ ਜਾਣਗੀਆਂ ਤੇ ਰੇਹੜੀਆਂ ਅਤੇ ਪਾਰਕਿੰਗ ਇਹਨਾਂ ਪੱਟੀਆਂ ਦੀ ਹੱਦ ਵਿੱਚ ਹੀ ਹੋਵੇਗੀ ।ਉੱਥੇ ਹੀ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਟਰੈਫਿਕ ਸਮੱਸਿਆ ਨੂੰ ਬਣਾਉਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਤੇ ਦੁਕਾਨਦਾਰ ਆਪਣਾ ਸਮਾਨ ਸੜਕ ਵਿੱਚ ਨਾ ਲਗਾਉਣ।

Related Articles

Leave a Reply

Your email address will not be published. Required fields are marked *

Back to top button