Punjab

ਚਾਈਨਾ ਗਏ ਕਾਰੋਬਾਰੀ ਦਾ ਘਰ ਸਾਫ, ਨੇਪਾਲੀ ਨੌਕਰਾਂ ਨੇ ਰਿਵਾਲਵਰ ਨਕਦੀ ਤੇ ਗਹਿਣੇ ਕੀਤੇ ਚੋਰੀ

ਲੁਧਿਆਣਾ, 13 ਜੂਨ : ਕਾਰੋਬਾਰ ਦੇ ਸਿਲਸਿਲੇ ਵਿੱਚ ਚਾਈਨਾ ਗਏ ਵਪਾਰੀ ਦੇ ਘਰ ‘ਚੋਂ ਲਾਈਸੈਂਸੀ ਹਥਿਆਰ, ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ। ਵਾਰਦਾਤ ਨੂੰ ਅੰਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਘਰ ਵਿੱਚ ਹੀ ਰੱਖੇ 4 ਨੇਪਾਲੀ ਨੌਕਰਾਂ ਨੇ ਦਿੱਤਾ ਹੈ। ਇਸ ਕੇਸ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸੁਖਮਣੀ ਇਨਕਲੇਵ ਬਾੜੇਵਾਲ ਰੋਡ ਦੇ ਰਹਿਣ ਵਾਲੇ ਮਨੀਸ਼ ਕਪੂਰ ਦੀ ਸ਼ਿਕਾਇਤ ਤੇ ਨੇਪਾਲ ਦੇ ਵਾਸੀ ਜੈ ਸਿੰਘ ਨਾਥ, ਲਕਸ਼ਮੀ ਨਾਥ, ਰਮੇਸ਼ ਅਤੇ ਨਵੀਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੁਖਮਣੀ ਇਨਕਲੇਵ ਦੇ ਵਾਸੀ ਮਨੀਸ਼ ਕਪੂਰ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਉਨ੍ਹਾਂ ਦੀ ਪਤਨੀ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਕਾਰੋਬਾਰ ਦੇ ਸਿਲਸਿਲੇ ਵਿੱਚ ਮਨੀਸ਼ ਕਪੂਰ 7 ਜੂਨ ਨੂੰ ਚਾਈਨਾ ਚਲਾ ਗਿਆ। ਮਨੀਸ਼ ਜਿਵੇਂ ਹੀ ਹੁਣ ਘਰ ਵਾਪਸ ਪਰਤਿਆ ਤਾਂ ਘਰ ਅੰਦਰ ਦਾਖ਼ਲ ਹੁੰਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਘਰ ਦੀਆਂ ਸਾਰੀਆਂ ਤਿਜ਼ੋਰੀਆਂ ਖੁੱਲ੍ਹੀਆਂ ਪਈਆਂ ਸਨ।

Related Articles

Leave a Reply

Your email address will not be published. Required fields are marked *

Back to top button