Punjab

ਇੰਸਟਾਗਰਾਮ ਸਟਾਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ ‘ਚ ਤਿੰਨ ਗ੍ਰਿਫਤਾਰ

ਬਠਿੰਡਾ, 13 ਜੂਨ 2025: ਬਠਿੰਡਾ ਪੁਲਿਸ ਨੇ ਇੰਸਟਾਗਰਾਮ ਸਟਾਰ ਭਾਬੀ ਕਮਲ ਕੌਰ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ।। ਇਹਨਾਂ ਵਿੱਚ ਇੱਕ ਵਿਅਕਤੀ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ ਜੋ ਕਿ ਨਹਿੰਗ ਦੱਸਿਆ ਜਾ ਰਿਹਾ ਹੈ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਭਾਬੀ ਕਮਲ ਕੌਰ ਨੂੰ ਅਸ਼ਲੀਲ ਵੀਡੀਓ ਪਾਉਣ ਦੇ ਮਾਮਲੇ ਵਿੱਚ ਧਮਕੀ ਦਿੱਤੀ ਗਈ ਸੀ। ਬਠਿੰਡਾ ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕਰਨ ਲਈ ਪ੍ਰੈਸ ਕਾਨਫਰੰਸ ਸੱਦੀ ਹੈ ਜਿਸ ਦੌਰਾਨ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਇਸ ਮਰਡਰ ਮਿਸਟਰੀ ਦੀ ਗੁੱਥੀ ਤੋਂ ਪਰਦਾ ਚੁੱਕਣਗੇ। ਗੌਰਤਲਬ ਹੈ ਕਿ ਭਾਬੀ ਕਮਲ ਕੌਰ ਦੀ ਲਾਸ਼ ਅਤੇ ਆਦੇਸ਼ ਹਸਪਤਾਲ ਦੇ ਨਜ਼ਦੀਕ ਪਾਰਕਿੰਗ ਵਿੱਚ ਖਲੋਤੀ ਕਾਰ ਚੋਂ ਮਿਲੀ ਸੀ। ਪੁਲਿਸ ਮੁਢਲੇ ਤੌਰ ਤੇ ਹੀ ਇਸ ਮਾਮਲੇ ਨੂੰ ਕਤਲ ਮੰਨ ਕੇ ਚੱਲ ਰਹੀ ਸੀ ਅਤੇ ਹੁਣ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆ ਗਈ ਹੈ।

Related Articles

Leave a Reply

Your email address will not be published. Required fields are marked *

Back to top button