Punjab

ਜ਼ਹਿਰੀਲਾ ਚਾਰਾ ਨਿਗਲਣ ਨਾਲ ਛੇ ਦੁਧਾਰੂ ਪਸ਼ੂਆਂ ਦੀ ਮੌਤ, ਚਾਰ ਦੀ ਹਾਲਤ ਗੰਭੀਰ

ਕੈਰੋਂ , 12 ਜੂਨ : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਖੇਤਾਂ ਵਿਚ ਚਾਰਾ ਚਰ ਰਹੇ ਦਸ ਦੁਧਾਰੂ ਪਸ਼ੂਆਂ ਵਿੱਚੋਂ ਛੇ ਪਸ਼ੂਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਜ਼ਹਿਰੀਲਾ ਚਾਰਾ ਨਿਗਲਣ ਕਾਰਨ ਚਾਰ ਹੋਰ ਦੁਧਾਰੂ ਪਸ਼ੂਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਪਸ਼ੂ ਪਾਲਕ ਦੇ ਘਰ ਦਾ ਗੁਜ਼ਾਰਾ ਇਨ੍ਹਾਂ ਪਸ਼ੂਆਂ ਸਹਾਰੇ ਹੀ ਚੱਲਦਾ ਸੀ ਤੇ ਉਸ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਜੱਜ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਬੁੱਧਵਾਰ ਸਵੇਰੇ ਵੀ ਆਪਣੇ ਦੁਧਾਰੂ ਪਸ਼ੂਆਂ ਨੂੰ ਦਰਿਆ ਦੇ ਨਜ਼ਦੀਕ ਆਪਣੇ ਖੇਤਾਂ ’ਚ ਚਾਰਾ ਚਰਨ ਲਈ ਲੈ ਕੇ ਆਏ ਸਨ। ਇਸੇ ਦੌਰਾਨ ਕੁਝ ਮੱਝਾਂ ਇੱਕੋ ਦਮ ਡਿੱਗਣੀਆਂ ਸ਼ੁਰੂ ਹੋ ਗਈਆਂ ਅਤੇ ਥੋੜ੍ਹੀ ਦੇਰ ’ਚ ਛੇ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਜਦੋਂਕਿ ਚਾਰ ਦੀ ਹਾਲਤ ਗੰਭੀਰ ਹੋ ਗਈ। ਜਿਨ੍ਹਾਂ ਦੇ ਇਲਾਜ ਲਈ ਉਨ੍ਹਾਂ ਨੇ ਤੁਰੰਤ ਡਾਕਟਰ ਨੂੰ ਵੀ ਬੁਲਾਇਆ। ਪਰ ਅਜੇ ਤੱਕ ਪਸ਼ੂਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪੀੜਤ ਕਿਸਾਨ ਜੱਜ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਇਨ੍ਹਾਂ ਦੁਧਾਰੂ ਪਸ਼ੂਆਂ ਦੇ ਸਹਾਰੇ ਹੀ ਚੱਲਦਾ ਸੀ। ਪਰ ਹੁਣ ਉਸ ਦੇ ਪਸ਼ੂ ਮਰ ਜਾਣ ਕਾਰਨ ਜਿੱਥੇ ਉਹ ਕਰਜ਼ੇ ਦੇ ਬੋਝ ਥੱਲੇ ਆ ਜਾਵੇਗਾ, ਉੱਥੇ ਹੀ ਉਸ ਦਾ ਘਰ ਦਾ ਗੁਜ਼ਾਰਾ ਚੱਲਣੋਂ ਵੀ ਬੰਦ ਹੋ ਜਾਵੇਗਾ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸਦੀ ਕੋਈ ਸਹਾਇਤਾ ਕੀਤੀ ਜਾਵੇ। ਦੂਜੇ ਪਾਸੇ ਛੇ ਦੁਧਾਰੂ ਪਸ਼ੂਆਂ ਦੀ ਮੌਤ ਤੇ ਚਾਰ ਦੀ ਗੰਭੀਰ ਹਾਲਤ ਦੇ ਚੱਲਦਿਆਂ ਸਮੁੱਚੇ ਇਲਾਕੇ ਵੱਲੋਂ ਪੀੜਤ ਕਿਸਾਨ ਜੱਜ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button