Punjab

ਪੈਸੇ ਦੇ ਲੈਣ-ਦੇਣ ਸਬੰਧੀ ਨੌਜਵਾਨ ਦੀ ਕੁੱਟਮਾਰ

ਜਲੰਧਰ, 12 ਜੂਨ :  ਫਗਵਾੜਾ ਗੇਟ ਮਾਰਕੀਟ ਦੇ ਨੇੜੇ ਬਦਮਾਸ਼ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਜਾਣਕਾਰੀ ਮਿਲਣ ’ਤੇ ਪੁਲਿਸ ਥਾਣਾ ਤਿੰਨ ਦੀ ਟੀਮ ਜਾਂਚ ਵਿਚ ਲਗ ਗਈ। ਨੌਜਵਾਨ ਤੇ ਬਦਮਾਸ਼ਾਂ ’ਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦੁਕਾਨ ’ਚ ਕਿਹਾ-ਸੁਣੀ ਹੋ ਗਈ ਸੀ। ਇਸ ਤੋਂ ਬਾਅਦ 4-5 ਬਦਮਾਸ਼ਾਂ ਨੇ ਨੌਜਵਾਨ ਦੀ ਦੁਕਾਨ ਤੋਂ ਬਾਹਰ ਲਿਆ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ। ਰਾਹਗੀਰਾਂ ਤੇ ਦੂਸਰੇ ਦੁਕਾਨਦਾਰਾਂ ਨੇ ਨੌਜਵਾਨ ਨੂੰ ਬਦਮਾਸ਼ਾਂ ਤੋਂ ਛੁਡਾਇਆ ਤੇ ਕੰਟਰੋਲ ਰੂਮ ਤੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਤੋਤਾ ਨਾਮਕ ਨੌਜਵਾਨ ਨੇ ਸਾਥੀਆਂ ਨਾਲ ਨੌਜਵਾਨ ਤੇ ਹਮਲਾ ਕੀਤਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ। ਪੁਲਿਸ ਥਾਣਾ ਨੰਬਰ ਤਿੰਨ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button