National

ਏਅਰਕੰਡੀਸ਼ਨਰ AC ਦੇ ਤਾਪਮਾਨ ਬਾਰੇ ਬਣ ਰਹੇ ਨਵੇਂ ਨਿਯਮ, ਪੜ੍ਹੋ ਵੇਰਵਾ

ਨਵੀਂ ਦਿੱਲੀ, 11 ਜੂਨ 2025 ਭਾਰਤ ਸਰਕਾਰ ਨੇ ਏਅਰ ਕੰਡੀਸ਼ਨਰ (ਏਸੀ) ਦੀ ਵਰਤੋਂ ਨੂੰ ਮਿਆਰੀ ਬਣਾਉਣ ਲਈ ਵੱਡਾ ਫ਼ੈਸਲਾ ਲਿਆ ਜਾ ਰਿਹਾ ਹੈ ਅਤੇ ਇਸ ਲਈ ਪ੍ਰਪੋਜ਼ਲ ਬਣਾਇਆ ਜਾ ਰਿਹਾ ਹੈ। ਹੁਣ ਨਵੇਂ ਨਿਯਮਾਂ ਅਧੀਨ, ਘਰ, ਦਫਤਰ ਅਤੇ ਵਾਹਨਾਂ ਵਿੱਚ ਲਗੇ ਏਸੀ 20 ਡਿਗਰੀ ਸੈਲਸੀਅਸ ਤੋਂ ਘੱਟ ਜਾਂ 28 ਡਿਗਰੀ ਤੋਂ ਉੱਪਰ ਨਹੀਂ ਚੱਲ ਸਕਣਗੇ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਜਾਣਕਾਰੀ ਦਿੱਤੀ ਹੈ।

ਨਵਾਂ ਨਿਯਮ ਕਿਵੇਂ ਲਾਗੂ ਹੋਵੇਗਾ?

  • ਨਵਾਂ ਨਿਯਮ ਨਵੇਂ ਬਣਨ ਵਾਲੇ ਏਸੀ ‘ਤੇ ਲਾਗੂ ਕੀਤਾ ਜਾਵੇਗਾ।
  • ਨਵੇਂ ਏਸੀ ਵਿੱਚ ਘੱਟੋ-ਘੱਟ ਤਾਪਮਾਨ 20°C ਅਤੇ ਵੱਧ ਤੋਂ ਵੱਧ 28°C ਹੀ ਸੈੱਟ ਕੀਤਾ ਜਾ ਸਕੇਗਾ।
  • ਇਹ ਨਿਯਮ ਰਿਹਾਇਸ਼ੀ, ਵਪਾਰਕ ਅਦਾਰਿਆਂ ਅਤੇ ਵਾਹਨਾਂ ਵਿੱਚ ਲਗੇ ਏਸੀ ‘ਤੇ ਲਾਗੂ ਹੋਵੇਗਾ।

ਇਹ ਨਿਯਮ ਕਿਉਂ ਲਿਆਂਦਾ ਜਾ ਰਿਹਾ ਹੈ?

  • ਸਰਕਾਰ ਦਾ ਮੁੱਖ ਉਦੇਸ਼ ਬਿਜਲੀ ਦੀ ਖਪਤ ਘਟਾਉਣਾ ਹੈ, ਕਿਉਂਕਿ ਏਸੀ ਜਿੰਨਾ ਘੱਟ ਤਾਪਮਾਨ ‘ਤੇ ਚਲਦਾ ਹੈ, ਓਨੀ ਹੀ ਵੱਧ ਬਿਜਲੀ ਖਪਤ ਹੁੰਦੀ ਹੈ।
  • ਇਹ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿੱਚ ਵੀ ਮਦਦਗਾਰ ਹੋਵੇਗਾ।

ਹੁਣ ਤੱਕ ਏਸੀ ਕਿੰਨੇ ਤਾਪਮਾਨ ‘ਤੇ ਚੱਲਦੇ ਸਨ?

  • ਮੌਜੂਦਾ ਏਸੀ ਘੱਟੋ-ਘੱਟ 16°C ਜਾਂ 18°C ਤੱਕ ਚੱਲ ਸਕਦੇ ਹਨ, ਪਰ ਨਵੇਂ ਨਿਯਮਾਂ ਤੋਂ ਬਾਅਦ ਇਹ ਸੀਮਾ 20°C ਹੋ ਜਾਵੇਗੀ।
  • ਬਹੁਤ ਸਾਰੇ ਲੋਕ 16°C ਜਾਂ 18°C ‘ਤੇ ਏਸੀ ਚਲਾਉਂਦੇ ਹਨ, ਜਿਸ ਨਾਲ ਬਿਜਲੀ ਬਿੱਲ ਵੱਧਦਾ ਹੈ ਅਤੇ ਵਾਤਾਵਰਣ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਮਾਹਿਰਾਂ ਦੀ ਸਲਾਹ

  • ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ (BEE) ਮੁਤਾਬਕ, ਏਸੀ ਲਈ ਡਿਫਾਲਟ ਤਾਪਮਾਨ 24°C ਹੋਣਾ ਚਾਹੀਦਾ ਹੈ।
  • ਵਾਤਾਵਰਣ ਮਾਹਿਰ ਵੀ 23°C ਤੋਂ 25°C ਦੇ ਵਿਚਕਾਰ ਏਸੀ ਚਲਾਉਣ ਦੀ ਸਲਾਹ ਦਿੰਦੇ ਹਨ।

ਅੰਤਰਰਾਸ਼ਟਰੀ ਮਿਸਾਲਾਂ

  • ਜਾਪਾਨ, ਇਟਲੀ ਵਰਗੇ ਕਈ ਦੇਸ਼ ਪਹਿਲਾਂ ਹੀ ਅਜਿਹੇ ਨਿਯਮ ਲਾਗੂ ਕਰ ਚੁੱਕੇ ਹਨ। ਹੁਣ ਭਾਰਤ ਵਿੱਚ ਵੀ ਇਹ ਨਿਯਮ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ7

Related Articles

Leave a Reply

Your email address will not be published. Required fields are marked *

Back to top button