
ਬਠਿੰਡਾ, 10 ਜੂਨ : ਥਾਣਾ ਸਿਵਲ ਲਾਈਨ ਪੁਲਿਸ ਨੇ ਇਕ ਵਿਆਹੁਤਾ ਔਰਤ ਦੀ ਸ਼ਿਕਾਇਤ ਤੇ ਉਸਦੇ ਪਤੀ ਅਤੇ ਸਹੁਰਿਆਂ ਤੇ ਦਾਜ ਲਈ ਤੰਗ ਕਰਨ ਅਤੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਫਿਲਹਾਲ ਵਿਆਹੁਤਾ ਔਰਤ ਦੀ ਸ਼ਿਕਾਇਤ ਤੇ ਦੋਸ਼ੀ ਪਤੀ ਅਤੇ ਸਹੁਰੇ ਪੱਖ ਦੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਜਸਪ੍ਰੀਤ ਕੌਰਤ ਵਾਸੀ ਮਾਡਲ ਟਾਊਨ ਬਠਿੰਡਾ ਨੇ ਦੱਸਿਆ ਕਿ ਉਸਦਾ ਵਿਆਹ ਦੋਸ਼ੀ ਗੁਰਿੰਦਰ ਸਿੰਘ ਵਾਸੀ ਪਿੰਡ ਕਿੰਗਰਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਹੋਇਆ ਸੀ। ਵਿਆਹੁਤਾ ਔਰਤ ਦੇ ਦੋਸ਼ਾਂ ਅਨੁਸਾਰ ਦੋਸ਼ੀ ਪਤੀ ਅਤੇ ਸਹੁਰੇ ਪਰਿਵਾਰ ਉਸਨੂੰ ਉਸਦੇ ਪੇਕੇ ਘਰੋਂ ਪੈਸੇ ਲਿਆਉਣ ਅਤੇ ਘੱਟ ਦਾਜ ਲਿਆਉਣ ਲਈ ਤੰਗ ਕਰਦੇ ਸਨ। 4 ਜੂਨ ਨੂੰ ਉਸਦਾ ਪਤੀ ਗੁਰਿੰਦਰ ਸਿੰਘ ਬਠਿੰਡਾ ਆ ਕੇ ਉਸਨੂੰ ਮਾਰਨ ਦੇ ਇਰਾਦੇ ਨਾਲ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ। ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਹੋ ਗਈ। ਪੁਲਿਸ ਨੇ ਮੁਲਜਮ ਪਤੀ ਗੁਰਿੰਦਰ ਸਿੰਘ, ਸੱਸ ਜਗਦੀਸ਼ ਕੌਰ, ਨਨਾਣ ਗੁਰਜੋਤ ਕੌਰ, ਸਹੁਰਾ ਜਸਪਾਲ ਸਿੰਘ ਅਤੇ ਤਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



