Punjab

ਸਾਬਕਾ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਨੂੰ ਸਦਮਾ, ਨੌਜਵਾਨ ਪੁੱਤਰ ਦਾ ਕੈਨੇਡਾ ‘ਚ ਦੇਹਾਂਤ

ਲੁਧਿਆਣਾ, 10 ਜੂਨ : ਬਲਾਕ -2 ਦੇ ਬਲਾਕ ਸੰਮਤੀ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਹੋਣਹਾਰ ਸਪੁੱਤਰ 22 ਸਾਲਾਂ ਬਿਕਰਮ ਸਿੰਘ ਗਿੱਲ ਦਾ ਕਨੇਡਾ ਵਿੱਚ ਅਚਾਨਕ ਦੇਹਾਂਤ ਹੋ ਗਿਆ ਅਤੇ ਬਿਕਰਮ ਗਿੱਲ ਦੇ ਦੇਹਾਂਤ ਹੋਣ ਦੀ ਖਬਰ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਬਿਕਰਮ ਸਿੰਘ ਗਿੱਲ ਇੱਕ ਵਧੀਆ ਗੀਤਕਾਰ ਦੇ ਨਾਲ – ਨਾਲ ਇੱਕ ਗਾਇਕ ਵੀ ਸਨ।ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਿਕਰਮ ਗਿੱਲ ਦੀ ਮ੍ਰਿਤਕ ਦੇਹ 8 ਤੋਂ 10 ਦਿਨਾਂ ਤੱਕ ਪਿੰਡ ਬੁੱਢੇਵਾਲ ਵਿਖੇ ਪਹੁੰਚੇਗੀ ਅਤੇ ਕਨੇਡਾ ਤੋਂ ਮ੍ਰਿਤਕ ਦੇਹ ਆਉਣ ਤੇ ਉਸ ਦਾ ਪਿੰਡ ਦੀ ਸ਼ਮਸ਼ਾਨ ਘਾਟ ਵਿੱਚ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਨਾਲ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ।

Related Articles

Leave a Reply

Your email address will not be published. Required fields are marked *

Back to top button