Punjab

ਗਮਾਡਾ ਐਕਵਾਇਰ ਕਰੇਗੀ 6285 ਏਕੜ ਜ਼ਮੀਨ, ਮੋਹਾਲੀ ਨੂੰ ਮਿਲਣਗੇ 9 ਨਵੇਂ ਸੈਕਟਰ

ਜਸਵਿੰਦਰ ਸਿੰਘ ਸੰਧੂ
ਮੋਹਾਲੀ, 10 ਜੂਨ, 2025: ਗ੍ਰੇਟਰ ਮੁਹਾਲੀ ਏਰੀਆ ਡਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੋਹਾਲੀ ਵਿਚ 6285 ਏਕੜ ਜ਼ਮੀਨ ਐਕਵਾਇਰ ਕਰ ਕੇ 9 ਨਵੇਂ ਸੈਕਟਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਨਵੇਂ ਸੈਕਟਰਾਂ ਵਿਚ 84, 87, 103, 120, 121, 122, 123, 124 ਅਤੇ ਸੈਕਟਰ 101 ਦਾ ਕੁਝ ਹਿੱਸਾ ਹੋਵੇਗਾ। ਇਹਨਾਂ ਤੋਂ ਇਲਾਵਾ ਸੈਕਟਰ 75, 76, 77, 78, 49 ਅਤੇ 80 ਦੇ ਰਹਿੰਦੇ ਇਲਾਕਿਆਂ ਨੂੰ ਵੀ ਵਿਕਸਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਸਕੀਮ ਤਹਿਤ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਬਣਾਈ ਤਜਵੀਜ਼ ਦੇ ਮੁਤਾਬਕ ਸੈਕਟਰ 120, 121, 122, 123, 124, 76, 77, 78, 79 ਅਤੇ 80 ਰਿਹਾਇਸ਼ੀ ਸੈਕਟਰ ਹੋਣਗੇ। ਸੈਕਟਰ 87 ਕਮਰਸ਼ੀਅਲ ਸੈਕਟਰ ਹੋਵੇਗਾ ਜਦੋਂ ਕਿ ਸੈਕਟਰ 84 ਸੰਸਥਾਵਾਂ ਲਈ ਸੈਕਟਰ ਹੋਵੇਗਾ। ਇਹਨਾਂ ਤੋਂ ਇਲਾਵਾ ਸੈਕਟਰ 101 ਅਤੇ 103 ਉਦਯੋਗਿਕ ਖੇਤਰ ਹੋਣਗੇ।

Related Articles

Leave a Reply

Your email address will not be published. Required fields are marked *

Back to top button