Punjab

ਨਹਿਰ ਵਿੱਚੋਂ ਨੌਜਵਾਨ ਦੀ ਮਿਲੀ ਲਾਸ਼ 

ਦੁਕਾਨਦਾਰ ਵੱਲੋਂ ਕੀਤੀ ਗਈ ਜਲਾਲਤ ਤੋਂ ਦੁਖੀ ਨੌਜਵਾਨ ਨੇ ਮਾਰੀ ਸੀ ਛਾਲ

ਗੁਰਦਾਸਪੁਰ, 9 ਜੂਨ 2025 – ਗੁਰਦਾਸਪੁਰ ਦੇ ਬੱਬੇਹਾਲੀ ਪੁੱਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ ਸੀ। 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ ,ਨੇ ਛਲਾਂਗ ਲਗਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ  ਉਸ ਵੇਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਓਹੋ ਇੱਕ ਟਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਅਤੇ ਉੱਚੀ ਆਵਾਜ਼ ਕਰਕੇ ਸਪੀਕਰ ਨੂੰ ਚੈੱਕ ਕਰ ਰਿਹਾ ਸੀ ।ਬਾਅਦ ਵਿੱਚ ਪੁਲਿਸ ਵੱਲੋਂ ਥਾਣਾ ਤਿਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪਰ ਗੋਤਾਖੋਰ ਲਗਾਤਾਰ ਰਣਦੀਪ ਸਿੰਘ ਦੀ ਲਾਸ਼ ਨੂੰ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਚੌਥੇ ਦਿਨ ਛਲਾਂਗ ਮਾਰਨ ਵਾਲੇ ਪੁੱਲ ਤੋਂ ਕਰੀਬ ਇਕ ਕਿਲੋਮੀਟਰ ਦੂਰੀ ਤੇ  ਬਰਾਮਦ ਹੋਈ ਹੈ। ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੀ ਟੀਮ ਦੇ ਗੋਤਾ ਖੋਰਾ ,ਬੋਟ ਸਮੇਤ ਮੌਕੇ ਤੇ ਪਹੁੰਚ ਕੇ  ਲਗਾਤਾਰ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵਿੱਚ ਕਰੀਬ 69 ਘੰਟੇ ਬਾਅਦ ਉਹਨਾਂ ਨੂੰ ਸਫਲਤਾ ਮਿਲੀ । ਮ੍ਰਿਤਕ ਰਣਦੀਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਣਦੀਪ ਸਿੰਘ ਤਿੰਨਾਂ ਭੈਣਾਂ ਦਾ ਕੱਲਾ ਕੱਲਾ ਭਰਾ ਸੀ , ਜੋ ਆਪਣੀ ਦੁਕਾਨ ਦੇ ਨੇੜੇ ਦੇ ਦੁਕਾਨਦਾਰ ਵੱਲੋਂ ਬੋਲੇ ਗਏ ਅਪ ਸ਼ਬਦਾਂ ਅਤੇ ਗਾਲਾਂ ਨੂੰ ਨਾ ਝੱਲ ਸਕਿਆ  ਤੇ ਇਸ ਗੱਲ ਤੇ ਦਿਲ ਨੂੰ ਲੈ ਲਿਆ। ਦੇਰ ਰਾਤ ਵੀਡੀਓ ਬਣਾ ਕੇ ਉਸਨੇ ਕਈ ਦੋਸਤਾਂ ਨੂੰ ਪਾਈ ਤੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ । ਤਿੰਨ ਦਿਨ ਤੋਂ ਲਗਾਤਾਰ ਉਸਦੇ ਪਰਿਵਾਰ ਵਾਲੇ ਉਸ ਦੀ ਲਾਸ਼ ਲੱਭ ਰਹੇ ਸਨ ਜੋ ਅੱਜ ਮਿਲੀ ਹੈ । ਉਹਨਾਂ ਦੱਸਿਆ ਕਿ ਦੋਸ਼ੀ ਨਿਸ਼ਾ ਸਿੰਘ ਫਰਾਰ ਹੋ ਗਿਆ ਹੈ ਪਰ ਉਸ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਰਣਦੀਪ ਦੇ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਉੱਥੇ ਹੀ ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੇ ਟੀਮ ਮੈਂਬਰ ਗੋਤਾਖੌਰ ਸਾਬਾ ਨੇ ਦੱਸਿਆ ਕਿ ਕਾਫੀ ਮਸ਼ੱਕਤ ਨਾਲ ਰਣਦੀਪ ਸਿੰਘ ਦੀ ਲਾਸ਼ ਮਿਲੀ ਹੈ । ਸੋਸਾਇਟੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਵੋਟ ਅਤੇ ਗੋਤਾਖੋਰਾਂ ਦੀ ਸੇਵਾ ਮੁਫਤ ਦਿੱਤੀ ਜਾਂਦੀ ਹੈ ਅਤੇ ਇਸ ਦੇ ਲਈ ਸਰਕਾਰ ਕੋਲੋਂ ਕੁਝ ਨਹੀਂ ਮਿਲਦਾ।

Related Articles

Leave a Reply

Your email address will not be published. Required fields are marked *

Back to top button