Punjab

ਕਪੂਰਥਲਾ ‘ਚ ਸੁਨਿਆਰੇ ਦੀ ਦੁਕਾਨ ‘ਤੇ ਵੱਡੀ ਚੋਰੀ, ਲੁਟੇਰੇ ਕਰੀਬ 70 ਲੱਖ ਦੀ ਨਗਦੀ, ਸੋਨੇ ਤੇ ਚਾਂਦੀ ਦੇ ਗਹਿਣਿਆਂ ਨਾਲ ਭਰੀ ਤਿਜੌਰੀ ਲੈ ਕੇ ਫਰਾਰ

ਕੂਪਰਥਲਾ, 7 ਜੂਨ : ਕਪੂਰਥਲਾ ਦੇ ਸ਼ਰਾਫਾ ਬਾਜ਼ਾਰ ‘ਚ ਸਵੇਰੇ ਤੜਕਸਾਰ ਕਾਰ ‘ਤੇ ਸਵਾਰ ਹੋ ਕੇ ਆਏ ਪੰਜ ਲੁਟੇਰਿਆਂ ਵਲੋਂ ਬਾਜ਼ਾਰ ਦੇ ਚੌਕੀਦਾਰ ਬਹਾਦਰ ਨੂੰ ਬੰਧਕ ਬਣਾ ਕੇ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਉਸ ਵਿਚ ਪਈ ਤਿਜੌਰੀ ਲੈ ਕੇ ਫਰਾਰ ਹੋ ਗਏ। ਜਿਸ ਵਿਚ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਤੇ ਚਾਂਦੀ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਦੀ ਕੁਲ ਕੀਮਤ ਕਰੀਬ 70 ਲੱਖ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੀਪਕਰਨ ਸਿੰਘ ਨੇ ਦੱਸਿਆ ਕਿ ਉਸ ਵਲੋਂ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ। ਦੂਜੇ ਪਾਸੇ ਦੁਕਾਨ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਤਿਜੌਰੀ ‘ਚ ਕਰੀਬ 50 ਤੋਲੇ ਸੋਨਾ ਤੇ 20 ਕਿਲੋ ਚਾਂਦੀ ਸੀ ਜੋ ਲੁਟੇਰੇ ਲੈ ਕੇ ਫਰਾਰ ਹੋ ਗਏ।

Related Articles

Leave a Reply

Your email address will not be published. Required fields are marked *

Back to top button