Punjab

ਨਕਾਬਪੋਸ਼ ਨੇ ਲੁੱਟਣ ਦੀ ਨੀਅਤ ਨਾਲ ਕਰਿਆਨਾ ਦੁਕਾਨਦਾਰ ‘ਤੇ ਫਾਇਰਿੰਗ; ਗੰਭੀਰ ਜ਼ਖ਼ਮੀ

ਮੋਗਾ, 5 ਜੂਨ : ਮੋਗਾ ਦੇ ਗਾਂਧੀ ਰੋਡ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ 9.30 ਵਜੇ ਇਕ ਨਕਾਬ ਪੋਸ਼ ਲੁਟੇਰੇ ਵੱਲੋਂ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਗੋ਼ਲੀਆਂ ਮਾਰੀਆਂ ਅਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਜਿਸ ਨੂੰ ਡਾਕਟਰਾਂ ਵੱਲੋਂ ਲੁਧਿਆਣਾ ਰੈਫਰ ਕਰ ਦਿੱਤਾ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਸੁਰਿੰਦਰ ਪਾਲ ਨੇ ਕਿਹਾ ਕਿ ਉਸ ਦੀ ਦੁਕਾਨ ਤੇ ਬੁੱਧਵਾਰ ਦੀ ਰਾਤ ਇਕ ਵਿਅਕਤੀ ਮੂੰਹ ਬਨ ਕੇ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਆਪਣਾ ਸਾਰਾ ਗੱਲਾਂ ਖਾਲੀ ਕਰਦੇ ਜਦੋਂ ਮੈਂ ਦੁਕਾਨ ਤੋਂ ਬਾਹਰ ਜਾਣ ਲੱਗਾ ਤਾਂ ਉਸ ਵਿਅਕਤੀ ਨੇ ਮੇਰੇ ਉੱਪਰ ਦੋ ਗੋਲ਼ੀਆਂ ਚਲਾਈਆਂ ਅਤੇ ਦੋਨੋਂ ਗੋਲੀਆਂ ਮੇਰੇ ਦੋਨੇ ਪੱਟਾਂ ਦੇ ਵਿਚ ਲੱਗੀਆਂ ਅਤੇ ਵਾਰਦਾਤ ਕਰਨ ਵਾਲਾ ਵਿਅਕਤੀ ਜਾਂਦਾ ਹੋਇਆ ਮੇਰਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਿਆ। ਮੋਗਾ ਦੇ ਸਿਵਲ ਹਸਪਤਾਲ ’ਚ ਬੁੱਧਵਾਰ ਨੂੰ ਐਮਰਜੈੱਸੀ ਡਿਊਟੀ ਤੇ ਤੈਨਾਤ ਡਾਕਟਰ ਕੁਲਦੀਪ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਇਕ ਸੁਰਿੰਦਰ ਪਾਲ ਨਾਮ ਦਾ ਵਿਅਕਤੀ ਜੋ ਕਿ ਜ਼ਖ਼ਮੀ ਹਾਲਤ ਵਿਚ ਆਇਆ ਸੀ ਜਿਸ ਦੇ ਦੋ ਗੋਲ਼ੀਆਂ ਲੱਗੀਆਂ ਪੱਟ ਵਿਚ ਲੱਗੀਆਂ ਅਤੇ ਉਸ ਨੂੰ ਉਨ੍ਹਾਂ ਵੱਲੋਂ ਰੈਫਰ ਕਰ ਦਿੱਤਾ। ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਕਾਰਵਾਈ ਚੱਲ ਰਹੀ ਹੈ ਇਸ ਬਾਰੇ ਹਾਲੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।

Related Articles

Leave a Reply

Your email address will not be published. Required fields are marked *

Back to top button