Punjab

ਘਰ ‘ਚ ਇਕੱਲੀ ਨਬਾਲਿਗ ਕੁੜੀ ਨਾਲ ਕੀਤਾ ਜਬਰ-ਜਨਾਹ, ਇਕ ਨਾਮਜ਼ਦ

ਤਰਨਤਾਰਨ, 4 ਜੂਨ : ਤਰਨਤਾਰਨ ਜ਼ਿਲ੍ਹੇ ਦੇ ਇਕ ਘਰ ਅੰਦਰ ਦਾਖਲ ਹੋ ਕੇ ਨਾਬਾਲਿਗ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕਿਸੇ ਹੋਰ ਸ਼ਹਿਰ ਵਿਚ ਘਰਾਂ ਅੰਦਰ ਘਰੇਲੂ ਕੰਮ ਕਰਦੀ ਹੈ। 1 ਜੂਨ ਨੂੰ ਜਦੋਂ ਉਸਦੀ ਲੜਕੀ ਘਰ ਵਿਚ ਇਕੱਲੀ ਮੌਜੂਦ ਸੀ ਤਾਂ ਸਨੀ ਨਾਮਕ ਮੁੰਡਾ ਉਨ੍ਹਾਂ ਦੇ ਘਰ ਆ ਵੜਿਆ ਅਤੇ ਘਰ ਦਾ ਮੇਨ ਗੇਟ ਬੰਦ ਕਰ ਦਿੱਤਾ। ਸਨੀ ਨੇ ਉਸ ਦੀ ਲੜਕੀ ਜੋ ਆਪਣੇ ਕਮਰੇ ਵਿਚ ਇਕੱਲੀ ਸੀ ਨਾਲ ਜਬਰ ਜਨਾਂਹ ਕੀਤਾ। ਇਹ ਜਾਣਕਾਰੀ ਉਸਦੀ ਲੜਕੀ ਨੇ ਫੋਨ ਕਰਕੇ ਉਸ ਨੂੰ ਦਿੱਤੀ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਸਨੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਸਬ ਇੰਸਪੈਕਟਰ ਕਿਰਨਪਾਲ ਕੌਰ ਵੱਲੋਂ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button