Punjab

ਫਿਲੌਰ ਦੇ ਪਿੰਡ ਨੰਗਲ ‘ਚ ਮੁੜ ਹੋਈ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ, ਪੰਨੂ ਨੇ ਵੀਡੀਓ ਜਾਰੀ ਕਰ ਕੇ ਲਈ ਜ਼ਿੰਮੇਵਾਰੀ

ਫਿਲੌਰ, 2 ਜੂਨ : ਫਿਲੌਰ ਦੇ ਪਿੰਡ ਨੰਗਲ ਵਿਖੇ ਸੋਮਵਾਰ ਨੂੰ ਮੁੜ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੀ ਗਈ। ਇਸ ਬੇਅਦਬੀ ਦੀ ਜ਼ਿੰਮੇਵਾਰੀ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਕੇ ਲਈ ਗਈ ਹੈ। ਇਸ ਘਟਨਾ ਨੂੰ ਲੈ ਕੇ ਐੱਸਸੀ ਭਾਈਚਾਰੇ ਦੇ ਲੋਕਾਂ ਤੇ ਅੰਬੇਡਕਰਵਾਦੀਆਂ ‘ਚ ਰੋਹ ਪਾਇਆ ਜਾ ਰਿਹਾ ਹੈ। ਇਲਾਕੇ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਦੇ ਹੋਣ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ ਇਕ ਵਿਅਕਤੀ ਨੇ ਸਫੈਦ ਰੰਗ ਦੇ ਕੱਪੜੇ ਨਾਲ ਮੂੰਹ ਢਕਿਆ ਹੋਇਆ ਹੈ ਤੇ ਬਾਅਦ ‘ਚ ਕਾਲੇ ਰੰਗ ਦੀ ਸਪਰੇਅ ਨਾਲ ਸਟੈਚੂ ਦੀ ਬੇਅਦਬੀ ਕਰਦਾ ਨਜ਼ਰ ਆਇਆ। ਇਸ ਦੇ ਨਾਲ ਹੀ ਸਰਕਾਰੀ ਸਕੂਲ ਦੀ ਕੰਧ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਸ਼ਰਾਰਤੀ ਅਨਸਰ ਵੱਲੋਂ ਵੀਡੀਓ ਬਣਾ ਕੇ ਗੁਰਪਤਵੰਤ ਪਨੂੰ ਵੱਲੋਂ ਵੱਲੋਂ ਸੋਸ਼ਲ ਮੀਡੀਆ ‘ਤੇ ਅਪਡੇਟ ਕੀਤੀ ਗਈ ਤੇ ਵੱਖ-ਵੱਖ ਗੁਰੂ ਰਵਿਦਾਸ ਸਭਾਵਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਬੇਅਦਬੀ ਦੀ ਕੀਤੀ ਨਿੰਦਿਆ ਅਤੇ ਮਨਾ ਵਿੱਚ ਬਹੁਤ ਜਿਆਦਾ ਰੋਸ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਉੱਚ ਅਧਿਕਾਰੀਆਂ ਵੱਲੋਂ ਰਵਿਦਾਸ ਸਭਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆ ਗਿਆ ਕਿ ਜਲਦ ਤੋਂ ਜਲਦ ਸ਼ਰਾਰਤੀ ਅਨਸਰ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਫਿਲੌਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਕਠੋਰ ਸ਼ਬਦ ਬੋਲ ਕੇ ਸ਼ਰਾਰਤੀ ਅਨਸਰ ਤੇ ਗੁਰਪਤਵੰਤ ਪੰਨੂ ਦੀ ਸਖ਼ਤ ਨਿੰਦਿਆ ਕੀਤੀ ਤੇ ਦੂਜੇ ਪਾਸੇ ਪ੍ਰਧਾਨ ਰਾਜਾ ਸੰਧੂ, ਜਨਰਲ ਸੈਕਟਰੀ ਤਾਰਾ ਚੰਦ, ਸਾਬਕਾ ਸਰਪੰਚ ਖੁਸ਼ੀ ਰਾਮ ਤੇ ਅੰਮ੍ਰਿਤ ਭੌਸਲੇ ਅਤੇ ਨਿੰਦਿਆ ਕਰਦੇ ਹੋਏ ਅੱਜ ਸ਼ਾਮ ਕਰੀਬ 5 ਵਜੇ ਵਿਸ਼ੇਸ਼ ਮੀਟਿੰਗ ਤਹਿਤ ਕੀਤੀ ਹੈ ਅਤੇ ਭਾਈਚਾਰੇ ਨੂੰ ਯਕੀਨ ਦਿਵਾਇਆ ਹੈ ਕਿ ਜਲਦ ਤੋਂ ਜਲਦ ਸ਼ਰਾਰਤੀ ਅਨਸਰ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button