Punjab

ਜੀਐੱਨਡੀਯੂ ‘ਚ ਸਥਾਪਤ ਹੋਵੇਗੀ ‘ਗੁਰੂ ਨਾਨਕ ਚੇਅਰ’, GNDU ਨੇ ਅਮਰੀਕਾ ਦੇ ਅਟਾਰਨੀ ਜਸਪ੍ਰੀਤ ਸਿੰਘ ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ, 2 ਜੂਨ :  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਖੇਤਰ ਵਿੱਚ ਇੱਕ ਮੀਲ ਪੱਥਰ ਸਥਾਪਤ ਕਰਦਿਆ ਅਮਰੀਕਾ ਦੇ ਸੈਕਰਾਮੈਂਟੋ ਕੈਲੀਫੋਰਨੀਆ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵੀ ਜਸਪ੍ਰੀਤ ਸਿੰਘ ਨਾਲ ਇਕ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਜਸਪ੍ਰੀਤ ਸਿੰਘ ਨੇ ਯੂਨੀਵਰਸਿਟੀ ਵਿਚ ‘ਗੁਰੂ ਨਾਨਕ ਚੇਅਰ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਪੰਜ ਸਾਲਾਂ ਲਈ ਪੂਰੀ ਫੰਡਿੰਗ ਉਹ ਖੁਦ ਕਰਨਗੇ। ਇਸ ਚੇਅਰ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੀਆਂ ਸਰਵ ਵਿਆਪਕ ਸਿੱਖਿਆਵਾਂ-ਸਮਾਨਤਾ, ਦਇਆ, ਸੇਵਾ ਤੇ ਮਨੁੱਖਤਾ ਦੀ ਏਕਤਾ-ਦਾ ਡੂੰਘਾਈ ਨਾਲ ਅਧਿਐਨ ਤੇ ਪ੍ਰਸਾਰ ਕਰਨਾ ਹੋਵੇਗਾ। ਇਸ ਲਈ 3 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਇਕ ਪੂਰਨ-ਸਮੇਂ ਦੇ ਚੇਅਰ ਪ੍ਰੋਫੈਸਰ, ਖੋਜ ਸਹਾਇਕ ਅਤੇ ਹੋਰ ਅਕਾਦਮਿਕ ਸਰੋਤਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਸਪ੍ਰੀਤ ਸਿੰਘ ਨੇ ਸਿੱਖ ਅਧਿਐਨ ਅਤੇ ਸਮਾਜਿਕ ਉੱਨਤੀ ਨਾਲ ਜੁੜੇ ਖੋਜ ਕਾਰਜਾਂ ਲਈ 10 ਵਿਦਿਆਰਥੀਆਂ ਨੂੰ ਹਰ ਮਹੀਨੇ 8 ਹਜਾਰ ਰੁਪਏ ਦੀ ਖੋਜ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਨੌਜਵਾਨ ਖੋਜਾਰਥੀ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਅਰਥਪੂਰਨ ਕੰਮ ਕਰ ਸਕਣ। ਇਹ ਸਮਝੌਤਾ ਸੈਕਰਾਮੈਂਟੋ ਕੈਲੀਫੋਰਨੀਆ ਸਥਿਤ ਜਸਪ੍ਰੀਤ ਸਿੰਘ ਦੇ ਦਫਤਰ ਵਿਚ ਉਨ੍ਹਾਂ ਦੀ ਟੀਮ ਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੀ ਹਾਜ਼ਰੀ ਵਿਚ ਹੋਇਆ।

Related Articles

Leave a Reply

Your email address will not be published. Required fields are marked *

Back to top button