
ਪਾਤੜਾਂ, 2 ਜੂਨ- : ਪਟਿਆਲਾ ਦੇ ਪਾਤੜਾਂ ‘ਚ ਸਕੂਲ ਬਸ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਹਾਦਸਾ ਸਕੂਲ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਦੱਸਿਆ ਜਾ ਰਿਹਾ ਹੈ। ਇਕ ਰਾਹਗੀਰ ਬੇਕਾਬੂ ਬੱਸ ਦੀ ਲਪੇਟ ‘ਚ ਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਾਦਸਾ ਹੋਇਆ, ਉਸ ਵੇਲੇ ਸਕੂਲ ਬੱਸ ‘ਚ ਵਿਦਿਆਰਥੀ ਵੀ ਸਨ।



