
ਪਠਾਨਕੋਟ, 31 ਮਈ : ਸੁਰੱਖਿਆ ਏਜੰਸੀਆਂ ਨੇ ਅੱਜ ਸਵੇਰੇ ਪਠਾਨਕੋਟ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਮਿਆਲ ਸੈਕਟਰ ਵਿੱਚ ਸਿੰਬਲ ਪੋਸਟ ਤੋਂ ਇੱਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਉਸਨੂੰ ਇਸ ਸਮੇਂ ਨਰੋਟ ਜੈਮਲ ਸਿੰਘ ਥਾਣੇ ਵਿੱਚ ਰੱਖਿਆ ਗਿਆ ਹੈ। ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਉੱਥੋਂ ਕਿਵੇਂ ਆਇਆ। ਹਾਲਾਂਕਿ, ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ।



