ਪੰਜਾਬ-ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ, ਘਟ ਰਹੀ ਲੰਬਿਤ ਮਾਮਲਿਆਂ ਦੀ ਗਿਣਤੀ; 85 ਮਨਜ਼ੂਰਸ਼ੁਦਾ ਪੋਸਟਾਂ ਦੇ ਮੁਕਾਬਲੇ ਸਿਰਫ਼ 51 ਜੱਜ

ਦਿੜ੍ਹਬਾ , 31 ਮਈ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਸਾਰੇ ਪੰਜਾਬ ਅੰਦਰ ਨਵੇਂ ਰਿਕਾਰਡ ਕਾਇਮ ਕੀਤੇ ਹਨ। ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਕਈ ਨਸ਼ਾ ਤਸਕਰਾਂ ਵੱਲੋਂ ਲੋਕਾਂ ਦੇ ਘਰ ਉਜਾੜ ਕੇ ਬਣਾਈਆ ਸ਼ਾਨਦਾਰ ਕੋਠੀਆਂ ‘ਤੇ ਬਲਡੋਜਰ ਚਲੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾ ਕੇ ਸਾਰੇ ਦੇਸ਼ ਅੰਦਰ ਇਕ ਮਿਸਾਲ ਕਾਇਮ ਕਰਨਾ ਉਸ ਦਾ ਮਕਸਦ ਹੈ। ਯੁੱਧ ਨਸ਼ਿਆ ਵਿਰੁਧ ਮਹਿੰਮ ਅਜੇ ਜਾਰੀ ਹੈ ਹਰ ਪਿੰਡ ਅਤੇ ਕਸਬੇ ਅੰਦਰ ਨਸ਼ਾ ਡਿਫੈਂਸ ਕਮੇਟੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੰਮ ਜਾਰੀ ਰਹੇਗਾ। ਨਕਲੀ ਸ਼ਰਾਬ ਬਾਰੇ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਕਲੀ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਈਥਾਨੌਲ ਦੇ ਲੱਖਾਂ ਲੀਟਰ ਫੜੇ ਜਾਣ ‘ਤੇ ਪੰਜਾਬ ਪੁਲਿਸ ਦੀ ਮੁਸਦੈਤੀ ਨਜ਼ਰ ਆਉਂਦੀ ਹੈ। ਪੰਜਾਬ ਦੇ ਡੀਜੀਪੀ ਨੇ ਪੰਜਾਬ ਦੀ ਪੁਲਿਸ ਨੂੰ 31 ਮਈ ਤੱਕ ਦੀ ਡੈਡ ਲਾਇਨ ਦਿੱਤੀ ਸੀ ਇਹ ਅੱਜ ਖ਼ਤਮ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਡੀਜੀਪੀ ਵੱਲੋਂ ਦਿੱਤੇ ਬਿਆਨ ਅਨੁਸਾਰ ਜੇਕਰ ਕਿਸੇ ਇਲਾਕੇ ਅੰਦਰ ਕੋਈ ਮਸ਼ਾ ਵੇਚਦਾ ਤਸਕਰ ਪਾਇਆ ਗਿਆ ਜਾਂ ਨਸ਼ਾ ਵਿਕਦਾ ਸਰਕਾਰ ਨੂੰ ਨਜਰ ਆਇਆ ਤਾਂ ਉਸ ਇਲਾਕੇ ਦੇ ਸਬੰਧਤ ਥਾਣਾ ਮੁੱਖੀ ਜਿਮੇਵਾਰ ਹੋਵੇਗਾ ਉਸ ਦਾ ਜਵਾਬ ਉਸ ਨੂੰ ਦੇਣਾ ਪਵੇਗਾ। ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਜਿਲਾ ਨਗਰ ਸੁਧਾਰ ਟਰਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ,ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਹਾਜਰ ਸਨ।



