
ਲੁਧਿਆਣਾ, 29 ਮਈ- ਪੰਜਾਬ ਦੀ ਰਾਜਨੀਤੀ ‘ਚ ਅੱਜ ਵੱਡੀ ਗਤੀਵਿਧੀ ਦੇਖਣ ਨੂੰ ਮਿਲੀ, ਜਦੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਤੋਂ ਆਪਣੇ ਨਾਂਮਜ਼ਦਗੀ ਪੱਤਰ ਭਰੇ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਰਹੇ। ਆਸ਼ੂ ਦੀ ਨਾਂਮਜ਼ਦਗੀ ਦੌਰਾਨ ਕਾਂਗਰਸ ਵਰਕਰਾਂ ਵੱਲੋਂ ਵੱਡਾ ਸ਼ੋਅ ਆਫ਼ ਸਟਰੈਂਥ ਕੀਤਾ ਗਿਆ। ਭਾਰਤ ਭੂਸ਼ਣ ਆਸ਼ੂ ਨੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ‘ਚ ਆਪਣੇ ਚੋਣ ਕਾਗਜ਼ਾਤ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਲੁਧਿਆਣਾ ਦੀ ਜਨਤਾ ਇਸ ਵਾਰੀ ਕਾਂਗਰਸ ਨੂੰ ਭਰਪੂਰ ਸਮਰਥਨ ਦੇਵੇਗੀ। ਉਨ੍ਹਾਂ ਕਿਹਾ, “ਇਹ ਚੋਣ ਲੋਕਤੰਤਰ ਦੀ ਰੱਖਿਆ ਲਈ ਹੈ। ਭਾਜਪਾ ਦੀ ਨੀਤੀਆਂ ਨੇ ਲੋਕਾਂ ਨੂੰ ਤੰਗ ਕਰ ਦਿੱਤਾ ਹੈ। ਕਾਂਗਰਸ ਲੋਕਾਂ ਦੀ ਅਸਲ ਆਵਾਜ਼ ਹੈ।



