Punjab

ਜੇਲ੍ਹ ਅੰਦਰ ਜੁੱਤੇ ’ਚ ਨਸ਼ੀਲਾ ਪਦਾਰਥ ਲੈ ਕੇ ਜਾਂਦਾ ਵਾਰਡਰ ਤਲਾਸ਼ੀ ਦੌਰਾਨ ਗ੍ਰਿਫ਼ਤਾਰ

ਪਟਿਆਲਾ, 27 ਮਈ- ਕੇਂਦਰੀ ਜੇਲ੍ਹ ਵਿਚ ਇਕ ਵਾਰਡਰ ਨੂੰ ਨਸ਼ੀਲੇ ਪਦਾਰਥ ਅਤੇ ਜਰਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਵਾਰਡਰ ਨਸ਼ੇ ਦੇ ਪਦਾਰਥ ਜੁੱਤੇ ਵਿਚ ਲੁਕੋ ਕੇ ਜੇਲ੍ਹ ਅੰਦਰ ਲੈ ਕੇ ਜਾ ਰਿਹਾ ਸੀ ਜਿਸ ਕੋਲੋਂ ਦਾਖਲੇ ਮੌਕੇ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਭਾਰਤ ਭੂਸ਼ਣ ਵਜੋਂ ਹੋਈ ਹੈ ਜਿਸ ਖਿਲਾਫ ਥਾਣਾ ਤ੍ਰਿਪੜੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਵਾਰਡਰ ਦਾ ਬੀਤੇ ਦਿਨੀਂ ਡੋਪ ਟੈਸਟ ਕਰਵਾਇਆ ਗਿਆ ਸੀ, ਜਿਸਦੀ ਰਿਪੋਰਟ ਪਾਜ਼ਿਟਿਵ ਆਈ ਸੀ। ਇਸਤੋਂ ਬਾਅਦ ਜੇਲ੍ਹ ਸਟਾਫ ਵਲੋਂ ਲਗਾਤਾਰ ਵਾਰਡਰ ’ਤੇ ਨਜ਼ਰ ਰੱਖੀ ਜਾ ਰਹੀ ਸੀ। ਜੇਲ੍ਹ ਸਟਾਫ ਨੂੰ ਸ਼ੱਕ ਸੀ ਕਿ ਵਾਰਡਰ ਜੇਲ੍ਹ ਅੰਦਰ ਵੀ ਕੋਈ ਇਤਰਾਜ਼ਯੋਗ ਸਮੱਗਰੀ ਲੈ ਕੇ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button