Punjab

ਜਲੰਧਰ ਦੇ ਨੌਜਵਾਨ ਨੇ ਆਸਟ੍ਰੇਲੀਆ ’ਚ ਰਚਿਆ ਇਤਿਹਾਸ

ਜਲੰਧਰ, 25 ਮਈ-ਆਸਟ੍ਰੇਲੀਆ ਦੇ ਪ੍ਰਾਂਤ ਤਸਮਾਨੀਆ ’ਚ ਬਾਡੀ ਬਿਲਡਿੰਗ ਦੇ ਹੋਏ ਮੁਕਾਬਲਿਆਂ ’ਚ ਜਲੰਧਰ ਦਾ ਰਹਿਣ ਵਾਲੇ ਸੁਮੀਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਤਸਮਾਨੀਆ ਦੀ ਰਾਜਧਾਨੀ ਹੌਬਰਟ ਵਿਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ’ਚ ਸਮੀਤਪਾਲ ਸਿੰਘ ਪਹਿਲਾ ਸਿੱਖ ਨੌਜਵਾਨ ਹੈ ਜਿਹੜਾ ‘ਮਿਸਟਰ ਲੌਂਨਸਿਸਟਨ ਤਸਮਾਨੀਆ’ ਬਣਿਆ ਹੈ। ਤਸਮਾਨੀਆ ਤੋਂ ਗੱਲਬਾਤ ਦੌਰਾਨ ਸੁਮੀਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਅਗਲਾ ਨਿਸ਼ਾਨਾ ਨੈਸ਼ਨਲ ਮੁਕਾਬਲਾ ਜਿੱਤ ਕੇ ਪ੍ਰੋਕਾਰਡ ਲੈਣਾ ਹੈ। ਸੁਮੀਤਪਾਲ ਸਿੰਘ, ਤਿੰਨ ਗੋਲਡ ਮੈਡਲ ਜਿੱਤ ਕੇ ਓਵਰਆਲ ਮੁਕਾਬਲੇ ’ਚ ਮੋਹਰੀ ਰਿਹਾ। ਉਸ ਨੂੰ ਇਸ ਗੱਲ ‘ਤੇ ਫ਼ਖ਼ਰ ਹੈ ਉਹ ਪਹਿਲਾਂ ਸਿੱਖ ਹੈ ਜਿਸ ਨੇ ਇਹ ਵੱਕਾਰੀ ਖ਼ਿਤਾਬ ਜਿੱਤਿਆ ਹੈ। ਇਸ ਵੱਕਾਰੀ ਖਿਤਾਬ ਜਿੱਤਣ ਲਈ ਉਨ੍ਹਾਂ ਨੇ ਖਾਣ-ਪੀਣ ਦਾ ਸਭ ਤੋਂ ਵੱਧ ਖਿਆਲ ਰੱਖਿਆ। ਇਸ ਮੁਕਾਬਲੇ ਨੇ ਉਨ੍ਹਾਂ ਨੂੰ ਸੰਜਮੀ ਤੇ ਸ਼ਾਂਤ ਰਹਿਣ ਦੇ ਸੁਭਾਅ ਨੂੰ ਹੋਰ ਪਕੇਰਾ ਕੀਤਾ ਹੈ। ਉਨ੍ਹਾ ਨੇ ਇਹ ਵੱਕਾਰੀ ਖਿਤਾਬ ਆਪਣੇ ਮਰਹੂਮ ਪਿਤਾ ਕੁਲਦੀਪ ਸਿੰਘ ਨੂੰ ਸਮਰਪਿਤ ਕੀਤਾ ਹੈ, ਜਿਹੜੇ ਕੁਝ ਸਾਲ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਆਪਣੇ ਪੁੱਤਰ ਵੱਲੋਂ ਖਿਤਾਬ ਜਿੱਤਣ ‘ਤੇ ਮਾਡਲ ਹਾਊਸ ਵਿਚ ਰਹਿੰਦੀ ਉਨ੍ਹਾਂ ਦੀ ਮਾਤਾ ਜਸਬੀਰ ਕੌਰ ਨੇ ਵਧਾਈ ਦਿੱਤੀ ਹੈ, ਜਿਸ ਨੇ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button