National

‘ਆਪ੍ਰੇਸ਼ਨ ਸਿੰਦੂਰ ਬਦਲਦੇ ਭਾਰਤ ਦੀ ਤਸਵੀਰ’, Mann Ki Baat ਪ੍ਰੋਗਰਾਮ ’ਚ ਬੋਲੇ PM ਮੋਦੀ

ਨਵੀਂ ਦਿੱਲੀ , 25 ਮਈ-ਭਾਰਤ ਵੱਲੋਂ 7 ਮਈ ਨੂੰ ਪਾਕਿਸਤਾਨ ਅਤੇ PoK ’ਚ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਕੀਤੀ। PM ਮੋਦੀ ਨੇ ਕਿਹਾ, ‘‘ਅੱਜ ਪੂਰਾ ਦੇਸ਼ ਅੱਤਵਾਦ ਦੇ ਖ਼ਿਲਾਫ਼ ਇਕਜੁਟ ਹੈ, ਗੁੱਸੇ ਨਾਲ ਭਰਿਆ ਹੋਇਆ ਹੈ, ਅਤੇ ਸੰਕਲਪਬੱਧ ਹੈ। ਹਰ ਭਾਰਤੀ ਦਾ ਇਹੀ ਸੰਕਲਪ ਹੈ ਕਿ ਸਾਨੂੰ ਅੱਤਵਾਦ ਨੂੰ ਖ਼ਤਮ ਕਰਨਾ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਸਾਡੀਆਂ ਫ਼ੌਜਾਂ ਨੇ ਜੋ ਪਰਾਕ੍ਰਮ ਦਿਖਾਇਆ ਹੈ, ਉਸਨੇ ਹਰ ਹਿੰਦੁਸਤਾਨੀ ਦਾ ਸਿਰ ਉੱਚਾ ਕਰ ਦਿੱਤਾ ਹੈ।’’

ਕਿੱਥੇ ਪਹਿਲੀ ਵਾਰ ਪੁੱਜੀ ਬੱਸ?

PM ਮੋਦੀ ਨੇ ਇਕ ਪਿੰਡ ਦਾ ਜ਼ਿਕਰ ਕੀਤਾ, ਜਿੱਥੇ ਪਹਿਲੀ ਵਾਰ ਬੱਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ,‘‘ਬੱਸ ਨਾਲ ਆਉਣਾ-ਜਾਣਾ ਕਿੰਨਾ ਆਮ ਹੈ ਪਰ ਮੈਂ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣਾ ਚਾਹੁੰਦਾ ਹਾਂ, ਜਿੱਥੇ ਪਹਿਲੀ ਵਾਰ ਇਕ ਬੱਸ ਪਹੁੰਚੀ।” PM ਮੋਦੀ ਨੇ ਕਿਹਾ,‘‘ਇਸ ਦਿਨ ਦਾ ਉੱਥੇ ਦੇ ਲੋਕਾਂ ਨੇ ਸਾਲਾਂ ਤੋਂ ਇੰਤਜ਼ਾਰ ਕੀਤਾ ਸੀ ਅਤੇ ਜਦੋਂ ਪਿੰਡ ’ਚ ਪਹਿਲੀ ਵਾਰ ਬੱਸ ਪਹੁੰਚੀ ਤਾਂ ਲੋਕਾਂ ਨੇ ਢੋਲ-ਨਗਾੜੇ ਵਜਾ ਕੇ ਉਸਦਾ ਸਵਾਗਤ ਕੀਤਾ। ਇਹ ਜਗ੍ਹਾ ਹੈ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਹੈ ਅਤੇ ਇਸ ਪਿੰਡ ਦਾ ਨਾਂ ਹੈ ਕਾਟੇਝਰੀ।’’

PM ਨੇ ਛੱਤੀਸਗੜ੍ਹ ਦਾ ਕੀਤਾ ਜ਼ਿਕਰ

PM ਮੋਦੀ ਨੇ ਛੱਤੀਸਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ,‘‘ਮਨ ਕੀ ਬਾਤ ’ਚ ਅਸੀਂ ਛੱਤੀਸਗੜ੍ਹ ’ਚ ਹੋਏ ਬਸਤਰ ਓਲੰਪਿਕਸ ਅਤੇ ਮਾਓਵਾਦ ਪ੍ਰਭਾਵਿਤ ਖੇਤਰਾਂ ’ਚ ਸਾਇੰਸ ਲੈਬ ਬਾਰੇ ਗੱਲ ਕੀਤੀ ਹੈ। ਇੱਥੇ ਦੇ ਬੱਚਿਆਂ ’ਚ ਸਾਇੰਸ ਸਿਖਣ ਦਾ ਜਜ਼ਬਾ ਹੈ। ਉਹ ਖੇਡਾਂ ’ਚ ਵੀ ਕਮਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਤਾ ਲੱਗਦਾ ਹੈ ਕਿ ਇਨ੍ਹਾਂ ਖ਼ੇਤਰਾਂ ’ਚ ਰਹਿਣ ਵਾਲੇ ਲੋਕ ਕਿੰਨੇ ਸਾਹਸੀ ਹੁੰਦੇ ਹਨ। ਇਨ੍ਹਾਂ ਲੋਕਾਂ ਨੇ ਸਾਰੇ ਚੁਣੌਤੀਆਂ ਦੇ ਵਿਚਕਾਰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦਾ ਰਸਤਾ ਚੁਣਿਆ ਹੈ। ਮੈਨੂੰ ਇਹ ਜਾਣ ਕੇ ਵੀ ਬਹੁਤ ਖੁਸ਼ੀ ਹੋਈ ਕਿ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਦੰਤੇਵਾੜਾ ਜ਼ਿਲ੍ਹੇ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ।’’

PM ਮੋਦੀ ਨੇ ਗੁਜਰਾਤ ਦੀ ਕੀਤੀ ਤਾਰੀਫ਼

PM ਮੋਦੀ ਨੇ ਕਿਹਾ,‘‘ਪਿਛਲੇ ਸਿਰਫ਼ ਪੰਜ ਸਾਲਾਂ ’ਚ ਗੁਜਰਾਤ ਦੇ ਗਿਰ ਵਿਚ ਸ਼ੇਰਾਂ ਦੀ ਆਬਾਦੀ 674 ਤੋਂ ਵਧ ਕੇ 891 ਹੋ ਗਈ ਹੈ। ਗੁਜਰਾਤ ਪਹਿਲਾ ਰਾਜ ਬਣ ਗਿਆ, ਜਿੱਥੇ ਵੱਡੇ ਪੈਮਾਨੇ ‘’ਤੇ ਫੋਰੇਸਟ ਆਫਿਸਰਾਂ ਦੇ ਅਹੁਦੇ ’ਤੇ ਮਹਿਲਾਵਾਂ ਦੀ ਤਾਇਨਾਤੀ ਕੀਤੀ ਗਈ। ਵਾਇਲਡਲਾਈਫ ਪ੍ਰੋਟੈਕਸ਼ਨ ਲਈ ਸਾਨੂੰ ਹਮੇਸ਼ਾ ਜਾਗਰੂਕ ਅਤੇ ਸਾਵਧਾਨ ਰਹਿਣਾ ਹੋਵੇਗਾ।”

ਮਨ ਕੀ ਬਾਤ ਪ੍ਰੋਗਰਾਮ ’ਚ ਨੌਰਥ-ਈਸਟ ਦੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਰਥ-ਈਸਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉੱਥੇ ਦੀਆਂ ਗੱਲਾਂ ਹੀ ਕੁਝ ਹੋਰ ਹਨ, ਉੱਥੇ ਦਾ ਸਮਰੱਥ, ਉੱਥੇ ਦੀਆਂ ਪ੍ਰਤਿਭਾਵਾਂ ਸੱਚਮੁੱਚ ਅਦਭੁਤ ਹਨ। ਮੈਨੂੰ ਇਕ ਦਿਲਚਸਪ ਕਹਾਣੀ ਪਤਾ ਚਲੀ ਹੈ ਕ੍ਰਾਫਟਿਡ ਫਾਈਬਰਸ ਦੀ। ‘‘ਕ੍ਰਾਫਟਿਡ ਫਾਈਬਰਸ ਸਿਰਫ਼ ਇਕ ਬ੍ਰਾਂਡ ਨਹੀਂ, ਸਿੱਕਮ ਦੀ ਪਰੰਪਰਾਂ, ਬੁਨਾਈ ਦੀ ਕਲਾ ਅਤੇ ਅੱਜ ਦੇ ਫੈਸ਼ਨ ਦੀ ਸੋਚ-ਤਿੰਨੋਂ ਦਾ ਖੂਬਸੂਰਤ ਸੰਗਮ ਹੈ। ਇਸਦੀ ਸ਼ੁਰੂਆਤ ਡਾ. ਚੇਵਾਂਗ ਨੋਰਬੂ ਭੂਟੀਆ ਨੇ ਕੀਤੀ। ਪੇਸ਼ੇ ਤੋਂ ਉਹ ਜਾਨਵਰਾਂ ਦੇ ਡਾਕਟਰ ਹਨ ਅਤੇ ਦਿਲੋਂ ਸਿੱਕਮ ਦੀ ਸੰਸਕ੍ਰਿਤੀ ਦੇ ਸੱਚੇ ਬ੍ਰਾਂਡ ਐਂਬੈਸਡਰ ਹਨ।’’

ਕੌਣ ਹਨ ਜੀਵਨ ਜੋਸ਼ੀ, PM ਮੋਦੀ ਨੇ ਮਨ ਕੀ ਬਾਤ ’ਚ ਕੀਤਾ ਜ਼ਿਕਰ

PM ਮੋਦੀ ਨੇ ਹਲਦਵਾਨੀ ਦੇ ਜੀਵਨ ਜੋਸ਼ੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ,‘‘ਅੱਜ ਮੈਂ ਤੁਹਾਨੂੰ ਇਕ ਅਜਿਹੇ ਸ਼ਾਨਦਾਰ ਵਿਅਕਤੀ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਇਕ ਕਲਾਕਾਰ ਵੀ ਹਨ ਅਤੇ ਜੀਵੰਤ ਪ੍ਰੇਰਨਾ ਵੀ। ਨਾਂ ਹੈ ਜੀਵਨ ਜੋਸ਼ੀ, ਉਮਰ 65 ਸਾਲ। ਜੀਵਨ ਉਤਰਾਖੰਡ ਦੇ ਹਲਦਵਾਨੀ ’ਚ ਰਹਿੰਦੇ ਹਨ। ਬੱਚਪਨ ’ਚ ਪੋਲਿਓ ਨੇ ਉਨ੍ਹਾਂ ਦੇ ਪੈਰਾਂ ਦੀ ਤਾਕਤ ਖੋਹ ਲਈ ਸੀ ਪਰ ਪੋਲਿਓ ਉਨ੍ਹਾਂ ਦੇ ਹੌਂਸਲੇ ਨੂੰ ਨਹੀਂ ਖੋਹ ਸਕਿਆ। ਉਨ੍ਹਾਂ ਦੀ ਸੈਰ ਦੀ ਰਫ਼ਤਾਰ ਭਾਵੇਂ ਕੁਝ ਹੋਲੀ ਹੋ ਗਈ ਪਰ ਉਨ੍ਹਾਂ ਦਾ ਮਨ ਕਲਪਨਾ ਦੀ ਹਰ ਉਡਾਣ ਉੱਡਦਾ ਰਿਹਾ। ਇਸੀ ਉਡਾਣ ’ਚ ਜੀਵਨ ਨੇ ਇਕ ਅਨੋਖੀ ਕਲਾ ਨੂੰ ਜਨਮ ਦਿੱਤਾ ਅਤੇ ਨਾਂ ਰੱਖਿਆ ‘ਬਗੇਟ’। ਇਸ ਵਿਚ ਉਹ ਚੀੜ ਦੇ ਰੁੱਖਾਂ ਤੋਂ ਡਿੱਗਣ ਵਾਲੀ ਸੁੱਕੀ ਛਾਲ ਤੋਂ ਖੂਬਸੂਰਤ ਕਲਾ ਕ੍ਰਿਤੀਆਂ ਬਣਾਉਂਦੇ ਹਨ।’’

ਡ੍ਰੋਨ ਦੀਦੀ ਦੀ ਤਾਰੀਫ਼

PM ਮੋਦੀ ਨੇ ਆਪਣੇ ਪ੍ਰੋਗਰਮਾ ’ਚ ਡ੍ਰੋਨ ਦੀਦੀਆਂ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਡ੍ਰੋਨ ਦੀਦੀਆਂ ਕਿਸਾਨੀ ’ਚ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ, ‘‘ਤੇਲੰਗਾਨਾ ਦੇ ਸੰਗਾਰੇੱਡੀ ਜ਼ਿਲ੍ਹੇ ’ਚ ਕੁਝ ਸਮਾਂ ਪਹਿਲਾਂ ਤੱਕ ਜਿਨ੍ਹਾਂ ਮਹਿਲਾਵਾਂ ਨੂੰ ਦੂਜਿਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਅੱਜ ਉਹੀ ਮਹਿਲਾਵਾਂ ਡ੍ਰੋਨ ਨਾਲ 50 ਏਕੜ ਜ਼ਮੀਨ ‘ਤੇ ਦਵਾਈ ਦੇ ਛਿੜਕਾਅ ਦਾ ਕੰਮ ਪੂਰਾ ਕਰ ਰਹੀਆਂ ਹਨ।”

ਯੋਗ ਦਿਵਸ ’ਚ ਕਿੱਥੇ ਸ਼ਾਮਲ ਹੋਣਗੇ PM ਮੋਦੀ?

PM ਮੋਦੀ ਨੇ ਕਿਹਾ,‘‘21 ਜੂਨ 2015 ’ਚ ‘ਯੋਗ ਦਿਵਸ’ ਦੀ ਸ਼ੁਰੂਆਤ ਤੋਂ ਹੀ ਇਸ ਦਾ ਆਕਰਸ਼ਣ ਲਗਾਤਾਰ ਵਧ ਰਿਹਾ ਹੈ। ਇਸ ਵਾਰ ਵੀ ‘ਯੋਗ ਦਿਵਸ’ ਨੂੰ ਲੈ ਕੇ ਦੁਨੀਆ ਭਰ ’ਚ ਲੋਕਾਂ ਦਾ ਜੋਸ਼ ਅਤੇ ਉਤਸਾਹ ਨਜ਼ਰ ਆ ਰਿਹਾ ਹੈ। ਮੈਨੂੰ ਇਸ ਸਾਲ ਵਿਸ਼ਾਖਾਪਟਨਮ ’ਚ ‘ਯੋਗ ਦਿਵਸ’ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।’’

WHO ਦੇ ਨਾਲ ਭਾਰਤ ਦਾ ਐਗਰੀਮੈਂਟ

24 ਮਈ ਨੂੰ WHO ਦੇ ਡਾਇਰੈਕਟਰ ਜਨਰਲ ਅਤੇ ਮੇਰੇ ਦੋਸਤ ਤੁਲਸੀ ਭਾਈ ਦੀ ਮੌਜੂਦਗੀ ’ਚ ਇਕ MoU ਸਾਈਨ ਕੀਤਾ ਗਿਆ ਹੈ। ਇਸ ਐਗਰੀਮੈਂਟ ਦੇ ਨਾਲ ਹੀ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਹੈਲਥ ਇੰਟਰਵੇਂਸ਼ਨ ਦੇ ਅਧੀਨ ਇਕ ਡੈਡਿਕੇਟਿਡ ਟ੍ਰੈਡੀਸ਼ਨਲ ਮੈਡੀਸਿਨ ਮੋਡਿਊਲ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਪਹਿਲ ਨਾਲ, ਆਯੁਸ਼ ਨੂੰ ਪੂਰੀ ਦੁਨੀਆ ’ਚ ਵਿਗਿਆਨਕ ਤਰੀਕੇ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ’ਚ ਮਦਦ ਮਿਲੇਗੀ।

Related Articles

Leave a Reply

Your email address will not be published. Required fields are marked *

Back to top button