Punjab

ਸ਼ਰਾਬ ਦੀਆਂ 17 ਪੇਟੀਆਂ ਨਾਲ ਭਰੀ ਕਾਰ ਬਰਾਮਦ

ਲੁਧਿਆਣਾ, 24 ਮਈ- ਥਾਣਾ ਸਲੇਮ ਟਾਬਰੀ ਪੁਲਿਸ ਵੱਲੋਂ 17 ਪੇਟੀਆਂ ਦੇਸੀ ਸ਼ਰਾਬ ਨਾਲ ਭਰੀ ਹੋਈ ਕਾਰ ਨੂੰ ਕਬਜ਼ੇ ਵਿੱਚ ਲਿਆ, ਜਦਕਿ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਸਬ ਇੰਸਪੈਕਟਰ ਕਸ਼ਮੀਰ ਸਿੰਘ ਪੁਲਿਸ ਪਾਰਟੀ ਸਮੇਤ ਬੀਤੇ ਦਿਨੀਂ ਗਸਤ ਦੇ ਸੰਬੰਧ ਵਿੱਚ ਜਲੰਧਰ ਬਾਈਪਾਸ ਤੋਂ ਲੁਧਿਆਣਾ ਸਾਈਡ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਸੀ ਕਿ ਦੋਸ਼ੀ ਗੌਰਵ ਦੂਆ ਅਤੇ ਅਨੂਪ ਕੁਮਾਰ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੇ ਹਨ, ਜਿਨ੍ਹਾਂ ਨੂੰ ਦੁਰਾਨੇ ਰੇਡ ਜਲੰਧਰ ਬਾਈਪਾਸ ਨੇੜੇ ਜੈਕਸਨ ਪੈਟਰੋਲ ਪੰਪ ਦੇ ਅੱਗੋਂ ਖਾਲੀ ਜਗ੍ਹਾ ਤੋਂ ਦੋਸ਼ੀਆਂ ਦੀ ਕਾਰ ਬਰਾਮਦ ਕਰ ਲਈ ਜਿਸ ਵਿੱਚੋਂ 15 ਪੇਟੀਆਂ ਸ਼ਰਾਬ ਮਾਰਕਾ ਦੇਸੀ ਡਾਲਰ, 2 ਪੇਟੀਆਂ ਮਾਰਕਾ ਵਜ਼ੀਰ ਸ਼ਰਾਬ ਬਰਾਮਦ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਕਾਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਗੋਰਵ ਦੂਆ ਵਾਸੀ ਸਲੇਮ ਟਾਬਰੀ ਅਤੇ ਅਨੂਪ ਕੁਮਾਰ ਵਾਸੀ ਸਲੇਮ ਟਾਬਰੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button