Punjab

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਸੈਸ਼ਨ 2025-26 ਲਈ 10ਵੀਂ, 11ਵੀਂ ਤੇ 12ਵੀਂ ਜਮਾਤਾਂ ਲਈ ਰਜਿਸਟ੍ਰੇਸ਼ਨ ਸ਼ਡਿਊਲ ਕੀਤਾ ਜਾਰੀ, ਇਹ ਹੋਵੇਗੀ ਫੀਸ

ਐੱਸਏਐੱਸ ਨਗਰ, 24 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਸੈਸ਼ਨ 2025-26 ਲਈ 10ਵੀਂ, 11ਵੀਂ ਅਤੇ 12ਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਆਨਲਾਈਨ ਪੋਰਟਲ 23 ਮਈ 2025 ਤੋਂ ਖੋਲ੍ਹ ਦਿੱਤਾ ਹੈ। ਰਜਿਸਟ੍ਰੇਸ਼ਨ ਕਰਨ ਲਈ ਨਿਰਧਾਰਤ ਸ਼ਡਿਊਲ ਬਿਨਾਂ ਲੇਟ ਫ਼ੀਸ 23 ਮਈ ਤੋਂ 28 ਜੁਲਾਈ 2025 ਤਕ 500/- ਰੁਪਏ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਨਾਲ 29 ਜੁਲਾਈ ਤੋਂ 18 ਅਗਸਤ ਤੱਕ 1500/- ਰੁਪਏ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਨਾਲ 19 ਅਗਸਤ ਤੋਂ 9 ਸਤੰਬਰ ਤੱਕ ਸ਼ਡਿਊਲ ਅਤੇ ਇਸ ਸਬੰਧੀ ਹਦਾਇਤਾਂ ਸਕੂਲਾਂ ਦੀ ਲਾਗ-ਇਨ ਆਈਡੀ ਤੇ ਬੋਰਡ ਦੀ ਵੈੱਬਸਾਈਟ ‘ਤੇ ਮੁਹੱਈਆ ਹਨ। ਸਾਰੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਉਹ ਬਿਨਾਂ ਲੇਟ ਫ਼ੀਸ ਦੇ ਨਿਰਧਾਰਤ ਸਮੇਂ ਦੌਰਾਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦਾ ਕੰਮ ਮੁਕੰਮਲ ਕਰਵਾਉਣ। ਬਿਨਾਂ ਲੇਟ ਫ਼ੀਸ ਸਮਾਂ ਲੰਘਣ ਤੋਂ ਬਾਅਦ ਜੁਰਮਾਨਾ ਮੁਆਫ਼ੀ ਲਈ ਕੀਤੀ ਗਈ ਕੋਈ ਵੀ ਬੇਨਤੀ ਮਨਜ਼ੂਰ ਨਹੀਂ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button