Punjab

ਅਦਾਲਤ ’ਚ ਪੇਸ਼ੀ ਭੁਗਤਨ ਆਏ ਬਜ਼ੁਰਗ ਅਤੇ ਉਸ ਦੇ ਲੜਕੇ ਨੂੰ ਵਿਰੋਧੀ ਚੁੱਕ ਕੇ ਲੈ ਗਏ ਥਾਣੇ

ਕੁੱਟਮਾਰ ਕਰਨ ਅਤੇ ਬੇਇਜ਼ਤੀ ਕਰਨ ਦੇ ਲਗਾਏ ਦੋਸ਼, ਬਜੁਰਗ ਦੀ ਥਾਣੇ  ਵਿਖੇ ਦਸਤਾਰ ਲੱਥੀ ਦੀ ਵੀਡੀਓ ਕੀਤੀ ਵਾਇਰਲ

ਗੁਰਦਾਸਪੁਰ, 24 ਮਈ- ਪੁਲਿਸ ਜ਼ਿਲਾ ਬਟਾਲਾ ਅਧੀਨ  ਥਾਣਾ ਫਤਿਹਗੜ ਚੂੜੀਆਂ ਦੇ ਪਿੰਡ ਬੇਰੀਆਂਵਾਲਾ ਦਾ ਬਜੁਰਗ ਹਰਭਜਨ ਸਿੰਘ ਜਿਨਾਂ ਦੀ ਇੱਕ ਲੱਤ ਖਰਾਬ ਹੈ ਆਪਣੇ ਲੱੜਕੇ ਕੁਲਵਿੰਦਰ ਸਿੰਘ ਨਾਲ ਬਟਾਲਾ ਦੀ ਅਦਾਲਤ’ਚ ਤਰੀਖ ਭੁਗਤਨ ਲਈ ਗਏ ਸੀ ਪਰ ਉਹਨਾਂ ਨੂੰ ਰਸਤੇ’ਚ ਹੀ ਪਿੰਡ ਦੇ ਵਿਰੋਧੀਆਂ ਵੱਲੋਂਂ ਜਬਰਦਸਤੀ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲਿਆਂਦਾ ਗਿਆ ਅਤੇ ਬਜੁਰਗ ਦੀ ਦਸਤਾਰ ਲੱਥੀ ਵਾਲੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ। ਜੱਦ ਬਜੁਰਗ ਹਰਭਜਨ ਸਿੰਘ ਦੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਨੇ ਵੀਡੀਓ ਦੇਖੀ ਤਾਂ ਉਹ ਵੀ ਥਾਣਾ ਫਤਿਹਗੜ ਚੂੜੀਆਂ ਪਹੁੰਚ ਗਏ ਅਤੇ ਅਗਵਾ ਕਰਨ ਵਾਲਿਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਲੱਗੇ। ਇਸ ਸਬੰਧੀ ਹਰਭਜਨ ਸਿੰਘ ਦੀ ਨੂੰਹ ਮਨਦੀਪ ਕੌਰ ਅਤੇ ਰਿਸ਼ੇਤਦਾਰ ਨਿਹੰਗ ਸਿੰਘ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਹਰਭਜਨ ਸਿੰਘ ਨੂੰ ਜਬਰਦਸਤੀ ਚੁੱਕਣ ਵਾਲਿਆਂ ਵਿਰੁਧ ਤੁਰੰਤ ਕਾਰਵਾਈ ਕੀਤੀ ਜਾਵੇ। ਖਬਰ ਲਿਖਣ ਤੱਕ ਬਜੁੱਰਗ ਹਰਭਜਨ ਸਿੰਘ ਅਤੇ ਉਸ ਦਾ ਬੇਟਾ ਥਾਣਾ ਫਤਿਹਗੜ ਚੂੜੀਆਂ ਵਿਖੇ ਪੁਲਿਸ ਦੀ ਹਿਰਾਸਤ ਵਿੱਚ ਸਨ।  ਦੂਜੀ ਧਿਰ ਜੋ ਬਜੁਰਗ ਹਰਭਜਨ ਸਿੰਘ ਅਤੇ ਉਸ ਦੇ ਬੇਟੇ ਨੂੰ ਅਦਾਲਤ ਦੇ ਬਾਹਰੋਂ ਚੁੱਕ ਕੇ ਥਾਣੇ ਲੈ ਕੇ ਗਏ ਸਨ ਦੇ ‌ਜੋਗਾ ਸਿੰਘ ਨੇ ਮੀਡੀਆ ਸਾਹਮਣੇ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨਾਂ ਦੇ ਪਿਤਾ ਰਤਨ ਸਿੰਘ ਜੋ 23 ਅਪ੍ਰੈਲ ਨੂੰ ਘਰੋਂ ਗਏ ਸਨ ਉਨਾਂ ਦਾ ਫਤਿਹਗੜ ਚੂੜੀਆਂ ਬਟਾਲਾ ਰੋਡ ਉਪਰ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ’ਚ ਉਨਾਂ ਦੇ ਹੀ ਪਿੰਡ ਦੇ ਹਰਭਜਨ ਸਿੰਘ­ ਪਲਵਿੰਦਰ ਸਿੰਘ ਸਮੇਤ 4 ਲੋਕਾਂ ਉਪਰ ਥਾਣਾ ਫਤਿਹਗੜ ਚੂੜੀਆਂ ਵਿਖੇ ਪਰਚਾ ਦਰਜ ਕੀਤਾ ਗਿਆ ਪਰ ਅਜੇ ਤੱਕ ਪੁਲਸ ਵੱਲੋਂ ਕਿਸੇ ਵਿੱਅਕਤੀ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਅੱਜ ਮੁਲਜਮ ਹਰਭਜਨ ਸਿੰਘ ਨੂੰ ਖੁਦ ਹੀ ਬਟਾਲਾ ਤੋਂ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲੈ ਆਏ ਹਨ­ ਉਨਾਂ ਮੰਗ ਕੀਤੀ ਕਿ ਹਰਭਜਨ ਸਿੰਘ ਅਤੇ ਬਾਕੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਜੇਲ ਭੇਜਿਆ ਜਾਵੇ।   ਇਸ ਸਬੰਧੀ ਜੱਦ ਫਤਿਹਗੜ ਚੂੜੀਆਂ ਦੇ ਐਸ ਐਚ ਓ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜੋਗਾ ਸਿੰਘ ਅਤੇ ਉਸ ਦੇ ਸਾਥੀ ਬਜੁਰਗ ਹਰਭਜਨ ਸਿੰਘ ਨੂੰ ਬਟਾਲਾ ਤੋਂ ਚੁੱਕ ਕੇ ਥਾਣਾ ਫਤਿਹਗੜ ਚੂੜੀਆਂ ਲੈ ਕੇ ਆਏ ਹਨ ਪਰ ਇਸ ਕੇਸ ਦੀ ਇੰਕੁਆਰੀ ਚੱਲ ਰਹੀ ਹੈ ਅਗੇ ਜੋ ਵੀ ਕਾਨੂੰਨ ਅਨੁਸਾਰ ਸਹੀ ਹੋਵੇਗਾ ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button