Punjab

ਯਕਮੁਕਤ ਪ੍ਰਾਪਰਟੀ/ਹਾਊਸ ਟੈਕਸ 31 ਜੁਲਾਈ ਤੱਕ ਜਮ੍ਹਾਂ ਕਰਵਾਉਣ ਤੇ ਪਨੈਲਟੀ ਅਤੇ ਵਿਆਜ਼ ਤੋਂ ਪੂਰੀ ਛੋਟ : ਕਮਿਸ਼ਨਰ ਨਗਰ ਨਿਗਮ

ਬਠਿੰਡਾ, 23 ਮਈ 2025 : ਕਮਿਸ਼ਨਰ ਨਗਰ ਨਿਗਮ ਸ਼੍ਰੀ ਅਜੈ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਅਸੈਸੀਜ਼ ਵੱਲ ਸਾਲ 2013-14 ਤੋਂ 2024-25 ਤੱਕ ਕਿਸੇ ਵੀ ਸਾਲ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 02/07/2012-4LG3(P.F)1LG3 ਚੰਡੀਗੜ੍ਹ ਮਿਤੀ 15-05-2025 ਰਾਹੀਂ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ 31-07-2025 ਤੱਕ ਯਕਮੁਕਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਜਮ੍ਹਾਂ ਕਰਵਾਉਣ ਤੇ ਬਣਦੀ ਪਨੈਲਟੀ ਅਤੇ ਵਿਆਜ਼ ਦੀ ਪੂਰਨ ਛੋਟ ਦਿੱਤੀ ਗਈ ਹੈ।  ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ 31 ਜੁਲਾਈ 2025 ਤੱਕ ਬਿਨਾ ਕਿਸੇ ਪਨੈਲਟੀ ਨਾਲ ਆਪਣਾ ਪ੍ਰਾਪਰਟੀ ਟੈਕਸ ਦਫਤਰ ਸਥਾਨਕ ਨਗਰ ਨਿਗਮ ਵਿਖੇ ਜਮ੍ਹਾਂ ਕਰਵਾ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button