Punjab

ਸਾਉਣੀ ਰੁੱਤ ਦੀ ਮੱਕੀ ਦੀ ਵਿਕਰੀ ਨਿਰਧਾਰਿਤ ਘੱਟੋ ਘੱਟ ਸਮਰਥਨ ਮੁੱਲ ਤੇ ਹੋਵੇਗੀ: ਮੁੱਖ ਖੇਤੀਬਾੜੀ ਅਫ਼ਸਰ

ਨੈਨੋ ਯੂਰੀਆ ਅਤੇ ਡੀ ਏ ਪੀ ਨੁੰ ਉਤਸ਼ਾਹਿਤ ਕਰਨ  ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ  : 16 ਮਈ- ਦੁਨੀਆਂ ਦੀ ਨੰਬਰ ਇਕ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਸਥਾਨਕ ਐੱਮ ਐੱਮ ਹੋਟਲ  ਵਿਖੇ ਇੱਕ ਵਿਕਰੀ ਕੇਂਦਰ ਕਰਮਚਾਰੀ(ਸਕੱਤਰ) ਸਿਖਲਾਈ ਪ੍ਰੋਗਰਾਮ ਦਾ ਆਯੋਜਨ ਵਿਚ ਕਰਵਾਇਆ ਗਿਆ। ਜਿਸ ਵਿਚ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ.ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ,ਇਫਕੋ,ਪੰਜਾਬ ਦੁਆਰਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਹਾਇਕ ਰੀਜਸਟਰਾਰ ਸਹਿਕਾਰੀ ਸਭਾਵਾਂ ਗੁਰਜਸਪ੍ਰੀਤ ਸਿੰਘ ਵਿਸ਼ੇਸ਼  ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਪ੍ਰੋਗਰਾਮ ਵਿਚ ਸਹਿਕਾਰੀ ਸਭਾਵਾਂ ਦੇ ਸਮੂਹ ਸਕੱਤਰ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਸਾਉਣੀ ਦੀ ਮੱਕੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ  ,ਨੈਨੋ ਯੂਰੀਆ ਅਤੇ ਡੀ ਏ ਪੀ ਦੀ ਵਿਕਰੀ ਅਤੇ ਵਰਤੋਂ  ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਹਾਜ਼ਰ ਸਕੱਤਰ ਸਹਿਕਾਰੀ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ ਸਾਉਣੀ ਦੀ ਮੱਕੀ ਹੇਠ 2500 ਹੈਕ ਰਕਬੇ ਵਿੱਚ ਕਾਸ਼ਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੀ ਪੂਰਤੀ ਲਈ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ । ਉਨਾਂ ਦਸਿਆ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭਵਿਖ ਵਿਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ । ਉਨਾਂ ਦਸਿਆ ਕਿ ਭਵਿਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ  ਜਿਲ੍ਹਾ ਗੁਰਦਾਸਪੁਰ ਵਿੱਚ 2500 ਹੈਕ ਰਕਬਾ ਝੋਨੇ ਦੀ ਖੇਤੀ ਹੇਠੋਂ ਕਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਜੋਂ ਕਿਸਾਨ ਝੋਨੇ ਦੀ ਖੇਤੀ ਕਰਨ ਦੀ ਬਿਜਾਏ  ਸਾਉਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ,ਉਨਾਂ ਨੁੰ ਪ੍ਰਤੀ ਹੈਕ 17500/- ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿਚ ਦਿੱਤੇ ਜਾਣਗੇ । ਉਨਾਂ ਨੁੰ ਦਸਿਆ ਕਿ ਪੰਜਾਬ ਸਰਕਾਰ ਵਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕਰਨ ਨੂੰ ਯਕੀਨੀ ਬਣਾਏਗੀ।  ਉਨਾਂ ਕਿਹਾ ਕਿ ਖਾਦਾਂ ਦੀ ਸਪਲਾਈ ਨਿਰੰਤਰ ਜ਼ਾਰੀ ਰੱਖਣ ਲਈ ਜ਼ਰੂਰੀ ਹੈ ਕਿ ਪੌਸ ਮਸ਼ੀਨਾਂ  ਅਤੇ ਸਭਾਵਾਂ ਵਿਚ ਭੌਤਿਕੀ ਤੌਰ ਤੇ ਮੌਜੂਦ ਖਾਦਾਂ ਖਾਸ ਕਰਕੇ ਯੂਰੀਆ ਅਤੇ ਡੀ ਏ ਪੀ ਦਾ ਸਟਾਕ ਇਕਸਾਰ ਹੋਣਾ ਚਾਹੀਦਾ। ਉਨਾਂ ਕਿਹਾ ਕਿ ਕੁਝ ਸਭਾਵਾਂ ਦੇ ਸਟਾਕ ਵਿਚ ਫਰਕ ਆ ਰਿਹਾ ਹੈ ,ਜਿਸ ਨੂੰ ਜਲਦ ਤੋਂ ਜਲਦ ਦਰੁਸਤ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਜੇਕਰ ਪੋਸ ਮਸ਼ੀਨਾਂ ਵਿਚ ਸਟਾਕ ਰਹੇਗਾ ਤਾਂ ਖਾਦਾਂ ਦੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ।  ਰਾਜ ਮੰਡੀਕਰਨ ਪ੍ਰਬੰਧਕ  ਹਰਮੇਲ ਸਿੰਘ ਸਿੱਧੂ ਜੀ ਨੇ ਸਭਾਵਾਂ ਦੇ ਕਰਮਚਾਰੀਆਂ ਨੂੰ  ਕਿਹਾ ਕਿ ਕਿਸਾਨਾਂ ਨੂੰ ਨੈਨੋ ਯੂਰੀਆ ਅਤੇ  ਡੀ ਏ ਪੀ ਦੀ ਵਰਤੋਂ ਬਾਰੇ ਸਮਝਾ ਕੇ ਪ੍ਰੇਰਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਮੈਂਬਰ ਨੂੰ ਨਿਰਧਾਰਤ ਅਨੁਪਾਤ ਅਨੁਸਾਰ ਹੀ ਨੈਨੋ ਯੂਰੀਆ ਜਾਂ ਡੀ ਏ ਪੀ ਦਿੱਤੀ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਜ਼ਬਰਦਸਤੀ ਕੋਈ ਵੀ ਸਮਗਰੀ ਨਾਂ ਦਿੱਤੀ ਜਾਵੇ ਤਾਂ ਜੋਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਾਂ ਆਵੇ।ਉਨਾਂ ਵਿਸਥਾਰ ਦੇ ਵਿੱਚ ਨੈਨੋ ਯੂਰੀਆ ਤੇ ਡੀਏਪੀ ਦੀ ਵਰਤੋਂ, ਫਾਇਦੇ ਅਤੇ ਉਨਾਂ ਦੀ ਗਲੋਬਲ ਸਿਨੈਰੀਓ ਬਾਰੇ ਜ਼ਿਕਰ ਕੀਤਾ ਅਤੇ ਨਾਲ ਹੀ ਜੀਵਾਣੂ ਖਾਦਾਂ  ਦੀ ਮਹੱਤਤਾ ਨੂੰ ਦੱਸਦੇ ਹੋਏ ਬੜੇ ਹੀ ਵਿਸਥਾਰ ਪੂਰਵਕ  ਜਾਣਕਾਰੀ ਦਿੱਤੀ। ਡਾ. ਮਨਪ੍ਰੀਤ ਸਿੰਘ ਖ਼ੇਤੀਬਾੜੀ ਅਫ਼ਸਰ ਅਤੇ ਡਾ. ਹਰਮਨਦੀਪ ਸਿੰਘ ਨੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਸਬੰਧੀ ਵੱਖ ਵਖ ਪਹਿਲੂਆਂ ਤੇ ਚਾਨਣਾ ਪਾਇਆ।ਸ਼੍ਰੀ ਹਰਮਿੰਦਰ ਸਿੰਘ ਫੀਲਡ ਅਫਸਰ, ਇਫਕੋ  ਵੱਲੋਂ ਵੀ ਨੈਨੋ ਖਾਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਫਕੋ ਦੇ ਹੋਰ ਉਤਪਾਦਾਂ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਪੀ ਐਮ ਪ੍ਰਣਾਮ ਯੋਜਨਾ, ਸੰਕਟ ਹਰਨ ਬੀਮਾ ਯੋਜਨਾ ਅਤੇ ਇਫਕੋ ਦੇ ਹੋਰ ਕਈ ਤਰ੍ਹਾਂ ਦੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ  ਅਤੇ ਉਨਾਂ ਨੇ  ਸਭ ਮਹਿਮਾਨਾਂ ਦਾ ਧੰਨਵਾਦ ਕੀਤਾਂ ਕੀਤਾ।

Related Articles

Leave a Reply

Your email address will not be published. Required fields are marked *

Back to top button