Punjab

ਡੇਰਾ ਸਿਰਸਾ ਪੈਰੋਕਾਰਾਂ ਨੇ 5 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ

ਬਠਿੰਡਾ,15 ਮਈ2025: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ।  ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਮਰੀਜ਼ ਵਾਸੀ ਫਤਿਹਾਬਾਦ (ਹਰਿਆਣਾ) ਬਠਿੰਡਾ ਜੋ ਕਿ ਬਠਿੰਡਾ ਦੇ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਲਈ ਏਰੀਆ ਗੁਰੂ ਗੋਬਿੰਦ ਸਿੰਘ ਨਗਰ, ਬਲਾਕ ਬਠਿੰਡਾ ਦੇ ਸੇਵਾਦਾਰ ਗੁਰਪਿਆਰ ਇੰਸਾਂ ਪੁੱਤਰ ਸੱਚਖੰਡਵਾਸੀ ਅਜੈਬ ਸਿੰਘ ਇੰਸਾਂ ਅਤੇ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਸੂਰਜ ਇੰਸਾਂ।   ਇੱਕ ਮਰੀਜ਼ ਵਾਸੀ ਪਿੰਡ ਰਾਏ ਕੇ ਕਲਾਂ ਜ਼ਿਲਾ ਬਠਿੰਡਾ ਨੂੰ ਬਲਾਕ ਬਠਿੰਡਾ ਦੇ ਏਰੀਆ ਭੱਟੀ ਰੋਡ ਦੇ 15 ਮੈਂਬਰ ਪ੍ਰੇਮੀ ਸੰਮਤੀ ਸੇਵਾਦਾਰ ਪ੍ਰਦੀਪ ਇੰਸਾਂ ਨੇ ਖੂਨਦਾਨ ਕੀਤਾ ਹੈ। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਪਿੰਡ ਫੁੱਲੋ ਮਿੱਠੀ ਜ਼ਿਲਾ ਬਠਿੰਡਾ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਪੁਰਾਣਾ ਥਾਣਾ/ਮਹਿਣਾ ਚੌਂਕ ਦੇ ਸੇਵਾਦਾਰ  ਇੰਸਾਂ ਅਤੇ ਏਰੀਆ ਗੁਰੂ ਨਾਨਕ ਪੁਰਾ ਦੇ ਸੇਵਾਦਾਰ ਸ਼ੰਮੀ ਵਾਲੀਆ ਦਰਸ਼ਨ ਇੰਸਾਂ ਪੁੱਤਰ ਸ਼ਿੰਦਰਪਾਲ ਵਾਲੀਆ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button