Punjab

ਸਮਾਣਾ ਹਾਦਸਾ ‘ਚ ਇਕ ਹੋਰ ਬੱਚੇ ਦੀ ਮੌਤ

8 ਹੋਈ ਕੁੱਲ ਗਿਣਤੀ ਪਰ ਟਿੱਪਰ ਦੇ ਦੋਵੇਂ ਮਾਲਕਾਂ ਦੀ ਨਹੀਂ ਹੋਈ ਗ੍ਰਿਫ਼ਤਾਰੀ

ਸਮਾਣਾ, 14 ਮਈ-ਪਿੰਡ ਨੱਸੂਪੁਰ ਕੋਲ ਟਿੱਪਰ ਤੇ ਸਕੂਲੀ ਬੱਚਿਆਂ ਵਾਲੀ ਇਨੋਵਾ ਕਾਰ ਦੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਇਕ ਹੋਰ ਬੱਚੇ ਦੀ ਮੌਤ ਹੋ ਗਈ ਹੈ। ਜ਼ੇਰੇ ਇਲਾਜ ਕ੍ਰਿਸ਼ਨਾ (6) ਪੁੱਤਰ ਵਰੁਣ ਬਾਂਸਲ ਵਾਸੀ ਕਾਨੂੰਗੋ ਮੁਹੱਲਾ ਸਮਾਣਾ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਟਿੱਪਰ ਚਾਲਕ ਨੂੰ ਤਾਂ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ ਪਰ ਟਿੱਪਰ ਦੇ ਦੋ ਮਾਲਕ ਇਕ ਹਫ਼ਤਾ ਬੀਤਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਹਨ। ਇਸ ਹਾਦਸੇ ’ਚ ਸੱਤ ਬੱਚਿਆਂ ਮੌਤ ਹੋ ਚੁੱਕੀ ਹੈ ਤੇ ਇਨੋਵਾ ਚਾਲਕ ਸਮੇਤ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਸੱਤ ਦਿਨ ਪਹਿਲਾਂ ਇਸ ਹਾਦਸੇ ’ਚ ਪੰਜ ਬੱਚਿਆਂ ਤੇ ਇਨੋਵਾ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ ਇਕ ਬੱਚੇ ਦੀ ਬੀਤੇ ਦਿਨ ਹਸਪਤਾਲ ਵਿਚ ਇਲਾਜ ਦੌਰਾਨ ਹੋਈ ਸੀ। ਇਸ ਤੋਂ ਬਾਅਦ ਮੰਲਗਵਾਰ ਨੂੰ ਇਕ ਹੋਰ ਬੱਚਾ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦੇ ਮੂੰਹ ’ਚ ਚਲਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਸਦਰ ਪੁਲਿਸ ਦੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਦੋਵੇਂ ਟਿੱਪਰ ਮਾਲਕ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button