National

PM ਮੋਦੀ ਦਾ ਇਹ ਇਸ਼ਾਰਾ ਪਾਕਿਸਤਾਨ ਨੂੰ ਪਵੇਗਾ ਭਾਰਾ

'ਸਮਾਈਲਿੰਗ ਬੁੱਧਾ' ਨਾਲ ਜੁੜਿਆ ਕੁਨੈਕਸ਼ਨ

ਨਵੀਂ ਦਿੱਲੀ, ,13 ਮਈ-ਭਾਰਤ ਵੱਲੋਂ ਆਪ੍ਰੇਸ਼ਨ ‘ਬੁੱਧ ਸਮਾਈਲ’ ਤਹਿਤ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਕਰਨ ਤੋਂ ਪੰਜ ਦਹਾਕੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬੁੱਧ ਪੂਰਨਿਮਾ ਦੇ ਦਿਨ ਪਾਕਿਸਤਾਨ ਨੂੰ ਸਪੱਸ਼ਟ ਚਿਤਾਵਨੀ ਦੇਣ ਲਈ ਚੁਣਿਆ ਕਿ ਇਸਲਾਮਾਬਾਦ ਦੀ ਪ੍ਰਮਾਣੂ ਬਲੈਕਮੇਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਹਿਲਾ ਪਰਮਾਣੂ ਪ੍ਰੀਖਣ 1974 ‘ਚ ਹੋਇਆ ਸੀ ਅਤੇ ਇਹ ਬੁੱਧ ਪੂਰਨਿਮਾ ਸੀ। ਜਿਸ ਦਿਨ 1974 ਵਿੱਚ ਭਾਰਤ ਨੇ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਸੀ, ਉਹ ਦਿਨ ਬੁੱਧ ਪੂਰਨਿਮਾ ਸੀ। ਇਸੇ ਤਰ੍ਹਾਂ ਜਦੋਂ 11 ਮਈ 1998 ਨੂੰ ਦੁਬਾਰਾ ਪ੍ਰਮਾਣੂ ਪ੍ਰੀਖਣ ਕੀਤਾ ਗਿਆ ਸੀ, ਉਹ ਦਿਨ ਵੀ ਬੁੱਧ ਪੂਰਨਿਮਾ ਸੀ। ਭਾਵੇਂ ਭਾਰਤ ਦੇ ਦੂਜੇ ਪਰਮਾਣੂ ਪ੍ਰੀਖਣ ਨੂੰ ਓਪਰੇਸ਼ਨ ਸ਼ਕਤੀ ਦਾ ਕੋਡਨੇਮ ਦਿੱਤਾ ਗਿਆ ਸੀ ਪਰ ਇਸ ਨੂੰ ‘ਬੁੱਧਾ ਦੁਬਾਰਾ ਮੁਸਕਰਾਇਆ’ ਵਜੋਂ ਯਾਦ ਕੀਤਾ ਜਾਂਦਾ ਹੈ।

ਇੰਦਰਾ ਗਾਂਧੀ ਨੂੰ ਭੇਜਿਆ ਗਿਆ ਸੀ ਸੁਨੇਹਾ

“ਬੁੱਧਾ ਮੁਸਕਰਾਇਆ” ਉਹ ਕੋਡ ਸੁਨੇਹਾ ਸੀ ਜੋ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਭੇਜਿਆ ਗਿਆ ਸੀ ਜਦੋਂ ਭਾਰਤ ਨੇ 18 ਮਈ 1974 ਨੂੰ ਰਾਜਸਥਾਨ ਦੇ ਪੋਖਰਣ ਟੈਸਟ ਰੇਂਜ ‘ਤੇ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਸਫਲਤਾਪੂਰਵਕ ਕੀਤਾ ਸੀ। ਇਹ ਤਾਰੀਖ ਬੁੱਧ ਪੂਰਨਿਮਾ ਸੀ। ਇਸ ਲਈ ਕੋਡਨੇਮ ਦਿੱਤਾ ਗਿਆ ਹੈ।

ਸ਼ਾਂਤੀ ਦੇ ਨਾਲ-ਨਾਲ ਤਾਕਤ ਦਿਖਾਉਣਾ ਵੀ ਜ਼ਰੂਰੀ

ਆਪ੍ਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬੁੱਧ ਪੂਰਨਿਮਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਗਵਾਨ ਬੁੱਧ ਨੇ ਸਾਨੂੰ ਸ਼ਾਂਤੀ ਦਾ ਰਸਤਾ ਦਿਖਾਇਆ ਹੈ। ਸ਼ਾਂਤੀ ਦਾ ਰਸਤਾ ਵੀ ਸ਼ਕਤੀ ਵਿੱਚੋਂ ਦੀ ਲੰਘਦਾ ਹੈ। ਮਨੁੱਖਤਾ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਵਧਣ ਲਈ ਹਰ ਭਾਰਤੀ ਨੂੰ ਸ਼ਾਂਤੀ ਨਾਲ ਰਹਿਣ ਦੇ ਯੋਗ ਬਣਾਉਣ ਲਈ ਅਤੇ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਰਤ ਲਈ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ ਅਤੇ ਜਦੋਂ ਲੋੜ ਹੋਵੇ ਇਸ ਸ਼ਕਤੀ ਦੀ ਵਰਤੋਂ ਕਰਨਾ ਜ਼ਰੂਰੀ ਹੈ ਅਤੇ ਇਹੀ ਭਾਰਤ ਨੇ ਪਿਛਲੇ ਕੁਝ ਦਿਨਾਂ ਵਿੱਚ ਕੀਤਾ ਹੈ।

ਅੱਤਵਾਦੀ ਹਮਲਿਆਂ ਦਾ ਢੁੱਕਵਾਂ ਜਵਾਬ : ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ‘ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਢੁਕਵਾਂ ਜਵਾਬ ਦਿੱਤਾ ਜਾਵੇਗਾ। ਅਸੀਂ ਆਪਣੇ ਤਰੀਕੇ ਨਾਲ ਆਪਣੀਆਂ ਸ਼ਰਤਾਂ ‘ਤੇ ਜਵਾਬ ਦੇਵਾਂਗੇ। ਅਸੀਂ ਹਰ ਉਸ ਥਾਂ ‘ਤੇ ਸਖ਼ਤ ਕਾਰਵਾਈ ਕਰਾਂਗੇ ਜਿੱਥੋਂ ਅੱਤਵਾਦ ਦੀਆਂ ਜੜ੍ਹਾਂ ਉੱਭਰਦੀਆਂ ਹਨ। ਮੋਦੀ ਨੇ ਦ੍ਰਿੜਤਾ ਅਤੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਸੀਂ ਪਾਕਿਸਤਾਨ ਵਿਰੁੱਧ ਕਾਰਵਾਈ ਨੂੰ ਸਿਰਫ਼ ਮੁਲਤਵੀ ਕੀਤਾ ਹੈ ਅਤੇ ਭਵਿੱਖ ਉਨ੍ਹਾਂ ਦੇ ਵਿਵਹਾਰ ‘ਤੇ ਨਿਰਭਰ ਕਰੇਗਾ।

Related Articles

Leave a Reply

Your email address will not be published. Required fields are marked *

Back to top button