
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 11 ਮਈ- ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਨੰਗਲ ਪਹੁੰਚਣਗੇ। ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਇੱਕ ਵਾਰ ਫਿਰ ਪੰਜਾਬ ਦਾ ਪਾਣੀ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਸਰਕਾਰ ਦੇ ਨਿਰਦੇਸ਼ਾਂ ‘ਤੇ, ਬੀਬੀਐਮਬੀ ਦੇ ਅਧਿਕਾਰੀ ਇੱਕ ਵਾਰ ਫਿਰ ਨੰਗਲ ਡੈਮ ਪਹੁੰਚ ਗਏ ਹਨ ਤੇ ਅਧਿਕਾਰੀਆਂ ਨੇ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਹਰਜੋਤ ਬੈਂਸ ਨੰਗਲ ਡੈਮ ਵਿਖੇ ਪਹੁੰਚ ਗਏ ਹਨ ਤੇ ਆਪ ਵਰਕਰਾਂ ਨਾਲ ਉਨ੍ਹਾਂ ਨੇ ਉੱਥੇ ਧਰਨਾ ਲਗਾ ਦਿੱਤਾ ਦਿੱਤਾ ਹੈ।



