
ਬਾਲ ਕਿਸ਼ਨ
ਫਿਰੋਜ਼ਪੁਰ, 9 ਮਈ- ਪਾਕਿਸਤਾਨ ਨੇ ਫਿਰੋਜ਼ਪੁਰ ’ਤੇ ਕੀਤਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ ਹਨ। ਅੱਧੇ ਘੰਟੇ ਦੇ ਵਕਫੇ ਤੋਂ ਬਾਅਦ ਫਿਰ ਕੀਤੀ ਹਵਾਈ ਬੰਬ ਬਾਰੀ ਕੀਤੀ ਗਈ ਤੇ ਖਾਈ ਫੇਮੇ ਕੀ ਪਿੰਡ ਦੇ ਇਕ ਘਰ ’ਤੇ ਡਿੱਗਾ ਪਾਕਿਸਤਾਨੀ ਡਰੋਨ ਡਿੱਗਿਆ ਜਿਸ ਨਾਲ ਕਾਰ ਨੂੰ ਲੱਗੀ ਤੇ ਅੱਗ ਨਾਲ ਤਿੰਨ ਮੈਂਬਰ ਜਖ਼ਮੀਂ ਹੋਣ ਦਾ ਸਮਾਚਾਰ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਸਥਿੱਤ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ ਹੈ।



