Punjab

ਐਮਰਜੈਂਸੀ ਹਲਾਤਾਂ ਨੂੰ ਨਜਿੱਠਣ ਲਈ ਬਲੱਡ ਬੈਂਕ ਫ਼ਿਰੋਜ਼ਪੁਰ ਵਲੋਂ ਖ਼ੂਨਦਾਨ ਕੈਂਪ ਲਗਾਇਆ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ, 9 ਮਈ-ਬਲੱਡ ਬੈਂਕ ਫ਼ਿਰੋਜ਼ਪੁਰ ਵਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਇੰਡੋ–ਪਾਕਿ ਜੰਗ ਦੇ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਐਮਰਜੈਂਸੀ ਹਲਾਤਾਂ ਨੂੰ ਨਜਿੱਠਣ ਲਈ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਹਸਪਤਾਲ ਦੇ ਪੈਰਾ ਮੈਡੀਕਲ ਯੂਨੀਅਨ, ਰੈੱਡ ਕਰਾਸ ਸੰਸਥਾ ਅਤੇ ਹੇਲਪਿੰਗ ਹੰਡਜ਼ ਐਨ.ਜੀ.ਓ. ਵਲੋਂ ਕੁੱਲ 56 ਬੋਤਲਾਂ ਖ਼ੂਨ ਦੀਆਂ ਇਕੱਠੀਆਂ ਕੀਤੀਆਂ ਗਈਆਂ। ਮੀਡੀਆ ਦੇ ਨਾਮ ਬਿਆਨ ਜਾਰੀ ਕਰਦਿਆਂ ਬਲੱਡ ਬੈਂਕ ਇੰਚਾਰਜ ਡਾ: ਦਿਸ਼ਵਿਨ ਬਾਜਵਾ ਨੇ ਦੱਸਿਆ ਕਿ ਬਾਰਡਰ ’ਤੇ ਆਰਮਡ ਫੋਰਸਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਅਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੀਆਂ ਸਰਹੱਦਾਂ ਅਤੇ ਨਾਗਰਿਕਾਂ ਦੀ ਰੱਖਿਆ ਕਰ ਰਹੇ ਹਨ। ਇਸ ਸਮੇਂ ਭਾਰਤ ਦੇ ਹਰ ਨਾਗਰਿਕ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਆਪਣੇ ਜਵਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਈਏ। ਡਾ: ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਵੱਧ ਤੋਂ ਵੱਧ ਖੂਨ ਦਾਨ ਕਰਨ ਤਾਂ ਜੋ ਬਲੱਡ ਬੈਂਕ ਵਿੱਚ ਬਲੱਡ ਸਟਾਕ ਨੂੰ ਮਨਟੈਂਨ ਕੀਤਾ ਜਾ ਸਕੇ। ਗੌਰਤਲਬ ਹੈ ਕਿ ਬਲੱਡ ਬੈਂਕ ਫ਼ਿਰੋਜ਼ਪੁਰ ਵਿਖੇ ਆਮ ਤੌਰ ’ਤੇ ਵੀ ਰੋਜ਼ ਦੇ ਅੰਦਾਜ਼ਨ 20 ਬਲੱਡ ਮਰੀਜ਼ਾਂ ਨੂੰ ਦਿੱਤੇ ਜਾਂਦੇ ਹਨ। ਇਸ ਮੌਕੇ ਬਲੱਡ ਬੈਂਕ ਦੇ ਸਟਾਫ਼ ਮਨੋਜ ਗਰਵੋਰ, ਭੁਪੇਸ਼ ਚੋਪੜਾ,ਵੰਦਨਾ ਸਟਾਫ਼, ਸਵਿਤਾ, ਜਸਪਾਲ ਸ਼ਰਮਾ, ਕਰਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button