Punjab

ਦੇਸ਼ ਵਿਚ ਚੱਲ ਰਹੇ ਹਲਾਤਾਂ ਨੂੰ ਦੇਖ ਗ਼ੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ 15 ਦਿਨਾਂ ਲਈ ਦਿੱਤੇ ਸਮਾਗਮ ਰੱਦ

ਭਾਰਤ–ਪਾਕਿਸਤਾਨ ਜੰਗ ਨੂੰ ਲੈ ਕੇ ਜਤਾਈ ਚਿੰਤਾ

ਬਾਲ ਕਿਸ਼ਨ

ਫ਼ਿਰੋਜ਼ਪੁਰ, 9 ਮਈ–ਜ਼ਿਲ੍ਹਾ ਫ਼ਿਰੋਜ਼ਪੁਰ ਪੱਛਮੀ ਬੀਕੇਯੂ ਏਕਤਾ ਸਿੱਧੂਪੁਰ ਜੱਥੇਬੰਦੀ ਦੀ ਮੀਟਿੰਗ ਸਾਹਿਬ ਸਿੰਘ ਬਲਾਕ ਪ੍ਰਧਾਨ ਮਮਦੋਟ ਦੀ ਅਗਵਾਈ ਹੇਠ ਪਿੰਡ ਭੂਰੇ ਖੁਰਦ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਆਗੂ ਅਤੇ ਬਲਾਕ ਪ੍ਰਧਾਨ ਅਤੇ ਯੂਥ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਵਿਚ ਆਗੂਆਂ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਦੇਸ਼ ਵਿਚ ਚੱਲ ਰਹੇ ਹਲਾਤਾਂ ਦੇ ਮੱਦੇਨਜ਼ਰ ਗ਼ੈਰ ਰਾਜਨੀਤਿਕ ਸੰਯੁਕਤ ਮੋਰਚੇ ਦੇ ਆਗੂਆ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ 15 ਦਿਨਾਂ ਲਈ ਦਿੱਤੇ ਪ੍ਰੋਗਰਾਮ ਰੱਦ ਕੀਤੇ ਜਾਂਦੇ ਹਨ। ਜੇਕਰ ਸਰਕਾਰ ਵਲੋਂ ਕਿਸਾਨਾਂ ਨਾਲ ਕੋਈ ਨਜਾਇਜ਼ ਧੱਕਾ ਨਹੀਂ ਕੀਤਾ ਜਾਂਦਾ ਤਾਂ ਕਿਸਾਨਾਂ ਵੱਲੋਂ ਕੋਈ ਵੀ ਰੋਸ਼ ਧਰਨੇ ਮੁਜ਼ਾਹਰੇ ਨਹੀਂ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਾਲਾਤਾਂ ਨੂੰ ਲੈ ਕੇ ਵਿਚਾਰ–ਚਰਚਾ ਕੀਤੀ ਗਈ ਅਤੇ ਜੋ ਹਲਾਤ ਭਾਰਤ–ਪਾਕਿਸਤਾਨ ਜੰਗ ਨੂੰ ਲੈ ਕੇ ਆਪਸ ਵਿਚ ਬਣੇ ਹੋਏ ਹਨ, ਬਹੁਤ ਹੀ ਚਿੰਤਾਜਨਕ ਹਨ, ਜਿਸ ਵਿਚ ਨਿਰਦੋਸ਼ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਜੋ ਜਵਾਨ ਦੇਸ਼ ਦੀ ਖ਼ਾਤਿਰ ਸਰਹੱਦਾਂ ਉੱਪਰ ਲੜਦੇ ਸ਼ਹੀਦ ਹੁੰਦੇ ਹਨ, ਉਹ ਵੀ ਸਾਡੇ ਵਿੱਚੋਂ ਅਤੇ ਸਾਡੇ ਹੀ ਭੈਣ ਭਾਈ ਹਨ। ਆਗੂਆਂ ਵੱਲੋਂ ਲੋਕਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਬੱਚਣ ਅਤੇ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਜੰਗ ਨੂੰ ਲੈ ਕੇ ਬਣੇ ਮਾਹੌਲ ਕਾਰਨ ਚਾਰ–ਪੰਜ ਦਿਨਾਂ ਤੋਂ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨਾਂ ਦੇ ਗੇਟ ਬੰਦ ਕੀਤੇ ਜਾਣ ਕਾਰਨ ਕਿਸਾਨਾਂ ਦੀ ਤੂੜੀ ਬਣਾਉਣੀ ਅਜੇ ਬਾਕੀ ਹੈ ਅਤੇ ਇਸ ਤੋਂ ਇਲਾਵਾ ਜੋ ਕਿਸਾਨਾਂ ਵੱਲੋਂ ਬੀਜੀ ਸਬਜ਼ੀ ਦੀ ਫ਼ਸਲ ਪਾਣੀ ਨਾ ਲੱਗਣ ਕਾਰਨ ਖਰਾਬ ਹੋ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਅਤੇ ਕਿਸਾਨਾਂ ਦੇ ਪਰਿਵਾਰ ਬਹੁਤ ਚਿੰਤਾ ਵਿੱਚ ਹਨ ਅਤੇ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਫ਼ਿਰੋਜ਼ਪੁਰ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅਤੇ ਸਿੱਧੂਪੁਰ ਜਥੇਬੰਦੀ ਕਿਸਾਨ ਅਤੇ ਮਜ਼ਦੂਰ ਦੇ ਹਰ ਪੱਖੋਂ ਨਾਲ ਹੈ ਇਸ ਵਖ਼ਤ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਪੱਛਮੀ ਗੁਰਮੀਤ ਸਿੰਘ ਘੋੜੇ ਚੱਕ, ਰਣਜੀਤ ਸਿੰਘ ਪ੍ਰੈੱਸ ਸਕੱਤਰ, ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਮਿਹਰਬਾਨ ਸਿੰਘ ਸੀਨੀਅਰ ਆਗੂ ਚੱਕ ਭੰਗੇ ਵਾਲਾ, ਬਿੰਦਰ ਸਿੰਘ ਸਵਾਈ ਕੇ, ਬੱਬੂ ਇਕਾਈ ਪ੍ਰਧਾਨ, ਸ਼ਿੰਦਰਪਾਲ ਸਿੰਘ ਇਕਾਈ ਪ੍ਰਧਾਨ, ਕਸ਼ਮੀਰ ਸਿੰਘ ਇਕਾਈ ਪ੍ਰਧਾਨ, ਬਲਜਿੰਦਰ ਸਿੰਘ ਇਕਾਈ ਪ੍ਰਧਾਨ, ਡਾ: ਸਤਪਾਲ ਸਿੰਘ, ਕਸ਼ਮੀਰ ਸਿੰਘ ਖਾਈਂ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button