ਡਰਾਈ ਡੇ ਦੇ ਸਬੰਧ ਵਿਚ ਸੈਂਟਰ ਜੇਲ੍ਹ ਫ਼ਿਰੋਜ਼ਪੁਰ ਵਿਖੇ ਸਿਵਲ ਸਰਜਨ ਦਫ਼ਤਰ ਦੀ ਟੀਮ ਵੱਲੋਂ ਡੇਂਗੂ ਸਰਵੇ ਕੀਤਾ ਗਿਆ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫ਼ਿਰੋਜ਼ਪੁਰ, 9 ਮਈ–ਸਿਵਲ ਸਰਜਨ ਡਾ: ਰਾਜਵਿੰਦਰ ਕੌਰ ਦੇ ਦਿਸ਼ਾ–ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਐਪੀਡਮੋਲਜਿਸਟ ਡਾ: ਸ਼ਮਿੰਦਰ ਪਾਲ ਅਤੇ ਸ਼ੇਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡਰਾਈ ਡੇ ਦੇ ਸਬੰਧ ਵਿਚ ਸੈਂਟਰ ਜੇਲ੍ਹ ਫ਼ਿਰੋਜ਼ਪੁਰ ਵਿਖੇ ਸਿਵਲ ਸਰਜਨ ਦਫ਼ਤਰ ਦੀ ਟੀਮ ਵੱਲੋਂ ਡੇਂਗੂ ਸਰਵੇ ਕੀਤਾ ਗਿਆ। ਇਸ ਵਿੱਚ ਦੀਪਇੰਦਰ ਸਿੰਘ ਅਤੇ ਨਰਿੰਦਰ ਸ਼ਰਮਾ ਗੁਰਦੇਵ ਸਿੰਘ ਨੇ ਵੱਖ-ਵੱਖ ਖੇਤਰ ਵਿੱਚ ਜਾ ਕੇ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ ਅਤੇ ਇਸ ਦੌਰਾਨ ਦੀ ਪਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਜੇਲ੍ਹ ਫ਼ਿਰੋਜ਼ਪੁਰ ਦੇ ਕਾਫੀ ਥਾਵਾਂ ’ਤੇ ਡਿਸਪੋਜਲ ਸਮਾਨ ਜਿਸ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਹੋਣ ਕਰਕੇ ਡੇਂਗੂ ਲਾਰਵੇ ਦਾ ਡਰ ਬਣਿਆ ਹੋਇਆ ਹੈ। ਜੇਕਰ ਇਸ ਨੂੰ ਨਸ਼ਟ ਨਾ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਪੂਰੀ ਕੇਂਦਰੀ ਜੇਲ੍ਹ ਨੂੰ ਡੇਂਗੂ ਲਾਰਵਾ ਹੋਣ ਦਾ ਖਤਰਾ ਹੈ। ਨਰਿੰਦਰ ਸ਼ਰਮਾ ਨੇ ਦੱਸਿਆ ਕਿ ਡੇਂਗੂ ਇੱਕ ਬਹੁਤ ਭਿਆਨਕ ਬਿਮਾਰੀ ਹੈ ਅਤੇ ਇਕ ਮੱਛਰ ਦੇ ਕੱਟਣ ਨਾਲ ਹੁੰਦੀ ਹ,ੈ ਇਹ ਮੱਛਰ ਆਮ ਤੌਰ ’ਤੇ ਸਾਫ ਪਾਣੀ ਵਿੱਚ ਪਾਇਆ ਜਾਂਦਾ ਹੈ। ਇਸ ਮੱਛਰ ਦੇ ਕੱਟਣ ਨਾਲ ਆਮ ਤੌਰ ’ਤੇ ਬੁਖ਼ਾਰ, ਸਿਰ ਵਿੱਚ ਦਰਦ, ਅੱਖਾਂ ਵਿੱਚ ਦਰਦ ਅਤੇ ਕਈ ਵਾਰ ਮੂੰਹ ਵਿੱਚ ਬਾਥਰੂਮ ਰਾਹੀਂ ਅਤੇ ਲੈਟਰੀ ਰਾਹੀਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਵਾਰ ਮਰੀਜ਼ ਦੀ ਡੇਂਗੂ ਬੁਖਾਰ ਨਾਲ ਮੌਤ ਵੀ ਹੋ ਜਾਂਦੀ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਜੇਕਰ ਸਾਨੂੰ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਡੇਂਗੂ ਲਾਰਵਾ ਨੂੰ ਪੈਦਾ ਹੋਣ ਤੋਂ ਰੋਕਣਾ ਪਵੇਗਾ। ਇਸ ਦੇ ਸੰਬੰਧ ਵਿਚ ਸਾਨੂੰ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਕ੍ਰਟੇਨਰਾਂ ਨੂੰ ਨਸ਼ਟ ਕਰਨਾ ਪਵੇਗਾ। ਇਸ ਮੌਕੇ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਪਾਣੀ ਖੜਾ ਹੋਣ ਵਾਲੀ ਜਗ੍ਹਾ ’ਤੇ ਸਪਰੇਅ ਕਰਵਾ ਕੇ ਡੇਂਗੂ ਲਾਰਵਾ ਨਸ਼ਟ ਕਰਵਾਇਆ। ਆਖਿਰ ਵਿਚ ਡਾ: ਸ਼ਮਿੰਦਰ ਪਾਲ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਲਾਰਵਾ ਮਿਲਦਾ ਹੈ ਤਾਂ ਉਹ ਡੇਂਗੂ ਲਾਰਵਾ ਨਸ਼ਟ ਕਰ ਦੇਵੇ ਅਤੇ ਜੇਕਰ ਕਿਸੇ ਨੂੰ ਡੇਂਗੂ ਬੁਖ਼ਾਰ ਹੁੰਦਾ ਹੈ ਤੇ ਉਹ ਆਪਣਾ ਡੇਂਗੂ ਦਾ ਟੈਸਟ ਅਤੇ ਇਲਾਜ ਸਿਵਲ ਹੋਸਪਿਟਲ ਫ਼ਿਰੋਜ਼ਪੁਰ ਵਿਖੇ ਬਿਲਕੁੱਲ ਮੁਫ਼ਤ ਕਰਵਾ ਸਕਦਾ ਹੈ।



