
ਅੰਮ੍ਰਿਤਸਰ, 8 ਮਈ- ਬਿਆਸ ਵਿਖੇ 11 ਮਈ ਨੂੰ ਹੋਣ ਵਾਲਾ ਸਤਿਸੰਗ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ ਹੈ| ਸ਼ੋਸਲ ਮੀਡੀਆਂ ਰਾਹੀਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਬਿਆਸ ਵਿਖੇ 11 ਮਈ ਨੂੰ ਹੋਣ ਵਾਲਾ ਸਤਿਸੰਗ ਪ੍ਰੋਗਰਾਮ ਕੈਂਸਲ ਕਰ ਦਿੱਤਾ ਹੈ। ਇਸ ਕਰਕੇ ਸੇਵਾ ਜਥਾ ਅਤੇ ਸੰਗਤ ਦੀਆਂ ਸਾਰੀਆਂ ਬੱਸਾਂ ਕੈਂਸਲ ਕਰ ਦਿੱਤੀਆਂ ਹਨ। ਡੇਰਾ ਬਿਆਸ ਸਤਸੰਗ ਸਮਾਗਮ ਤਿੰਨ ਹਫਤੇ ਲਗਾਤਾਰ ਚੱਲਣੇ ਸਨ। ਪਿਛਲਾ ਸਮਾਗਮ 4 ਮਈ ਨੂੰ ਹੋਇਆ ਸੀ। ਅਗਲੇ ਦੋ ਸਮਾਗਮ 11 ਮਈ ਅਤੇ 18 ਮਈ ਨੂੰ ਹੋਣ ਜਾ ਰਹੇ ਸਨ। ਜਿਸ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਲਗਾਤਾਰ ਪਹੁੰਚ ਰਹੀਆਂ ਸਨ। 11 ਵਜੇ ਨੂੰ ਹੋਣ ਵਾਲਾ ਸਮਾਗਮ 9 ਤੇ 10 ਮਈ ਨੂੰ ਵੀ ਹੁੰਦਾ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਬਿਆਸ ਡੇਰੇ ਵੱਲੋਂ 11 ਮਈ ਵਾਲਾ ਸਤਿਸੰਗ ਰੱਦ ਕਰ ਦਿੱਤਾ ਹੈ।



