ਪਾਕਿਸਤਾਨ ਦੇ ਲੋਕਾਂ ਨੂੰ ਝੂਠੇ ਦਾਅਵੇ ਦੱਸੇ ਜਾ ਰਹੇ ਸ਼ਾਹਬਾਜ਼ ਸ਼ਰੀਫ , ਕਿਹਾ , 80 ਭਾਰਤੀ ਜਹਾਜ਼ਾਂ ਹਮਲਾ ਕੀਤਾ

ਇਸਲਾਮਾਬਾਦ, 8 ਮਈ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਭਾਰਤ ਨੇ 80 ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ ਪਰ ਹਮਲੇ ਦੀ ਸੰਭਾਵਨਾ ਤੋਂ ਸੁਚੇਤ ਪਾਕਿਸਤਾਨੀ ਫੌਜ ਨੇ ਤੁਰੰਤ ਜਵਾਬ ਦਿੱਤਾ। ਭਾਰਤੀ ਹਮਲੇ ਤੋਂ ਬਾਅਦ ਤਿੱਖੇ ਤਣਾਅ ਵਿਚਕਾਰ ਸੰਸਦ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ, ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ।
ਪਾਕਿਸਤਾਨ ਦੇ ਲੋਕਾਂ ਨੂੰ ਝੂਠੇ ਦਾਅਵੇ ਦੱਸ ਰਹੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਸਦ ਵਿੱਚ ਪੰਜ ਜਹਾਜ਼ ਡੇਗਣ ਦਾ ਦਾਅਵਾ ਕੀਤਾ ਪਰ ਕੋਈ ਸਬੂਤ ਨਹੀਂ। ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਭਾਰਤੀ ਹਮਲੇ ਬਾਰੇ ਖੁਫੀਆ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਲੋੜੀਂਦਾ ਜਵਾਬ ਦੇਣ ਲਈ ਅਧਿਕਾਰਤ ਕੀਤਾ ਗਿਆ ਹੈ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੋਰਾ ਝੂਠ ਬੋਲਦਿਆਂ ਕਿਹਾ ਹੈ ਕਿ ਭਾਰਤ ਨੇ 80 ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ ਪਰ ਹਮਲੇ ਦੀ ਸੰਭਾਵਨਾ ਤੋਂ ਸੁਚੇਤ ਪਾਕਿਸਤਾਨੀ ਫੌਜ ਨੇ ਤੁਰੰਤ ਜਵਾਬ ਦਿੱਤਾ।
ਪਾਕਿਸਤਾਨੀ ਫੌਜ ਦੀ ਪ੍ਰਸ਼ੰਸਾ ਕੀਤੀ
ਸ਼ਰੀਫ ਨੇ ਪਾਕਿਸਤਾਨੀ ਫੌਜ ਦੇ ਜਵਾਬ ‘ਤੇ ਸੰਤੁਸ਼ਟੀ ਅਤੇ ਖੁਸ਼ੀ ਪ੍ਰਗਟ ਕੀਤੀ ਹੈ। ਨਾਲ ਹੀ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਪਾਕਿਸਤਾਨੀ ਫੌਜ ਨੂੰ ਭਾਰਤੀ ਹਮਲੇ ਦਾ ਜਵਾਬ ਦੇਣ ਲਈ ਸਮਾਂ, ਸਥਾਨ ਅਤੇ ਤਰੀਕਾ ਚੁਣਨ ਦਾ ਅਧਿਕਾਰ ਦਿੱਤਾ ਹੈ।
ਸੰਸਦ ਵਿੱਚ ਪੰਜ ਜਹਾਜ਼ ਡੇਗਣ ਦਾ ਦਾਅਵਾ ਪਰ ਕੋਈ ਸਬੂਤ ਨਹੀਂ
ਭਾਰਤੀ ਹਮਲੇ ਤੋਂ ਬਾਅਦ ਤਿੱਖੇ ਤਣਾਅ ਵਿਚਕਾਰ ਬੁੱਧਵਾਰ ਨੂੰ ਸੰਸਦ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ, ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ। ਪਰ ਉਹ ਆਪਣੇ ਦਾਅਵੇ ਦੇ ਸਮਰਥਨ ਵਿੱਚ ਨਾ ਤਾਂ ਕੋਈ ਸਬੂਤ ਪੇਸ਼ ਕਰ ਸਕਿਆ ਅਤੇ ਨਾ ਹੀ ਉਹ ਉਨ੍ਹਾਂ ਥਾਵਾਂ ਬਾਰੇ ਦੱਸ ਸਕਿਆ ਜਿੱਥੇ ਭਾਰਤੀ ਜਹਾਜ਼ਾਂ ਦਾ ਮਲਬਾ ਡਿੱਗਿਆ ਸੀ। ਸ਼ਰੀਫ ਨੇ ਹਮਲੇ ਦਾ ਤੁਰੰਤ ਜਵਾਬ ਦੇਣ ਲਈ ਪਾਕਿਸਤਾਨੀ ਹਵਾਈ ਸੈਨਾ ਅਤੇ ਇਸਦੇ ਮੁਖੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਹਮਲੇ ਦੀ ਯੋਜਨਾ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਉਹ ਪਹਿਲਾਂ ਤੋਂ ਤਿਆਰ ਸਨ ਅਤੇ ਉਨ੍ਹਾਂ ਨੇ ਸਮਾਂ ਬਰਬਾਦ ਕੀਤੇ ਬਿਨਾਂ ਜਵਾਬੀ ਕਾਰਵਾਈ ਕੀਤੀ।
ਸਾਡੇ ਸੁਰੱਖਿਆ ਬਲ ਮਾਤ ਭੂਮੀ ਦੀ ਰੱਖਿਆ ਲਈ ਤਿਆਰ ਹਨ: ਪਾਕਿ ਪ੍ਰਧਾਨ ਮੰਤਰੀ
ਇਸ ਕਾਰਵਾਈ ਵਿਚ, ਭਾਰਤ ਦੇ ਦੋ ਰਾਫੇਲ ਜਹਾਜ਼ਾਂ ਅਤੇ ਦੋ ਡਰੋਨਾਂ ਸਮੇਤ ਪੰਜ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ। ਰਾਫੇਲ ਜਹਾਜ਼ਾਂ ਬਾਰੇ, ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਿਸਟਮ ਨੂੰ ਪਾਕਿਸਤਾਨੀ ਮਾਹਰਾਂ ਨੇ ਜਾਮ ਕਰ ਦਿੱਤਾ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਸੁਰੱਖਿਆ ਬਲ ਮਾਤ ਭੂਮੀ ਦੀ ਰੱਖਿਆ ਲਈ ਹਰ ਪਲ ਤਿਆਰ ਹਨ। ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਨੇ ਪਹਿਲਗਾਮ ਹਮਲੇ ਦੀ ਪਾਰਦਰਸ਼ੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਸੀ ਪਰ ਇਸ ਵਿੱਚ ਸਹਿਯੋਗ ਕਰਨ ਦੀ ਬਜਾਏ, ਭਾਰਤ ਨੇ ਹਮਲੇ ਦਾ ਰਸਤਾ ਚੁਣਿਆ।
ਰਾਸ਼ਟਰੀ ਸੁਰੱਖਿਆ ਪ੍ਰੀਸ਼ਦ NSC ਦੀ ਪ੍ਰਧਾਨਗੀ
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਸ਼ਰੀਫ ਨੇ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (NSC) ਦੀ ਪ੍ਰਧਾਨਗੀ ਕੀਤੀ। ਕੈਬਨਿਟ ਮੰਤਰੀਆਂ ਅਤੇ ਫੌਜ ਮੁਖੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਭਾਰਤ ਦੇ ਹਮਲੇ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ, ਸਰਕਾਰ ਨੇ ਸੁਰੱਖਿਆ ਬਲਾਂ ਨੂੰ ਦੁਸ਼ਮਣ ਦੇ ਹਮਲਿਆਂ ਦਾ ਢੁਕਵਾਂ ਜਵਾਬ ਦੇਣ ਲਈ ਅਧਿਕਾਰਤ ਕੀਤਾ।
ਹਵਾਈ ਖੇਤਰ ਬੰਦ ਕਰਨ ਦਾ ਐਲਾਨ
ਮੀਟਿੰਗ ਵਿਚ ਪਾਕਿਸਤਾਨੀ ਫੌਜ ਮੁਖੀ ਨੇ ਕਿਹਾ ਕਿ ਮੰਗਲਵਾਰ-ਬੁੱਧਵਾਰ ਰਾਤ ਨੂੰ ਹੋਏ ਭਾਰਤੀ ਹਮਲੇ ਵਿੱਚ 31 ਲੋਕ ਮਾਰੇ ਗਏ ਅਤੇ 57 ਜ਼ਖਮੀ ਹੋਏ। ਬੁੱਧਵਾਰ ਨੂੰ, ਭਾਰਤੀ ਹਮਲੇ ਤੋਂ ਬਾਅਦ, ਪਾਕਿਸਤਾਨ ਨੇ ਸਿਵਲੀਅਨ ਜਹਾਜ਼ਾਂ ਦੀ ਆਵਾਜਾਈ ਲਈ ਆਪਣੇ ਅਸਮਾਨ ਨੂੰ 48 ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਸਿਰਫ਼ ਅੱਠ ਘੰਟੇ ਬਾਅਦ ਹੀ ਹਵਾਈ ਖੇਤਰ ਖੋਲ੍ਹ ਦਿੱਤਾ। ਇਸ ਦੌਰਾਨ, ਪਾਕਿਸਤਾਨ ਨੇ 16 ਭਾਰਤੀ ਯੂਟਿਊਬ ਚੈਨਲਾਂ, 31 ਨਿਊਜ਼ ਚੈਨਲਾਂ ਅਤੇ 32 ਵੈੱਬਸਾਈਟਾਂ ਦੇ ਪ੍ਰਸਾਰਣ ਨੂੰ ਬਲਾਕ ਕਰ ਦਿੱਤਾ ਹੈ, ਉਨ੍ਹਾਂ ‘ਤੇ ਪ੍ਰਚਾਰ ਫੈਲਾਉਣ ਦਾ ਦੋਸ਼ ਲਗਾਇਆ ਹੈ।
ਚੀਨੀ ਰਾਜਦੂਤ ਨੂੰ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਚੀਨੀ ਰਾਜਦੂਤ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਭਾਰਤੀ ਹਮਲੇ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਚੀਨੀ ਰਾਜਦੂਤ ਨੂੰ ਦੱਸਿਆ ਗਿਆ ਕਿ ਭਾਰਤ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਦਾ ਭੜਕਾਊ ਕਦਮ ਚੁੱਕਿਆ ਹੈ। ਇਸ ਵਿਚ ਕਈ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਸ ਦੌਰਾਨ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਭਾਰਤੀ ਸਰਹੱਦ ਦੇ ਨੇੜੇ ਪਾਕਿਸਤਾਨੀ ਇਲਾਕਿਆਂ ਨੂੰ ਛੱਡਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਹਾਲਾਤ ਤੋਂ ਸੁਚੇਤ ਰਹਿਣ ਅਤੇ ਕੋਈ ਵੀ ਰਿਸਕ ਨਾ ਲੈਣ ਅਤੇ ਸੁਰੱਖਿਅਤ ਸਥਾਨਾਂ ਵੱਲ ਜਾਣ ਨੂੰ ਪਹਿਲ ਦੇਣ।



