National
‘ਅਪ੍ਰੇਸ਼ਨ ਸਿੰਦੂਰ’ ਮਗਰੋਂ ਪਾਕਿਸਤਾਨ ਝੱਲੇਗਾ ਨਵੀਂ ਮਾਰ, ਚਨਾਬ ਨਦੀ ‘ਚ ਵਧਿਆ ਪਾਣੀ ਦਾ ਪੱਧਰ; ਡੈਮ ਦੇ ਖੋਲ੍ਹੇ ਦਰਵਾਜ਼ੇ

ਸ੍ਰੀਨਗਰ, 8 ਮਈ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਚਨਾਬ ਨਦੀ ‘ਤੇ ਬਣੇ ਬਗਲੀਹਾਰ ਪਣਬਿਜਲੀ ਪ੍ਰੋਜੈਕਟ ਬੰਨ੍ਹ ਦੇ ਦੋ ਦਰਵਾਜ਼ੇ ਵੀਰਵਾਰ ਨੂੰ ਖੋਲ੍ਹ ਦਿੱਤੇ ਗਏ। ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵਧ ਗਿਆ ਹੈ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਬਗਲੀਹਾ ਡੈਮ ਦੇ ਦੋ ਗੇਟ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਤੇ ਪਣ-ਬਿਜਲੀ ਉਤਪਾਦਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਖੋਲ੍ਹੇ ਗਏ ਹਨ। ਭਾਰਤ ਦੇ ਇਸ ਕਦਮ ਕਾਰਨ ਪਾਕਿਸਤਾਨ ‘ਤੇ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ।



