
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 7 ਮਈ- ਪੰਜਾਬ ਸਰਕਾਰ ਨੇ ਇੱਕ ਆਈ.ਏ.ਐੱਸ ਸਣੇ 55 ਪੀ.ਸੀ.ਐੱਸ ਅਫ਼ਸਰਾਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਨਾਲ ਸਬੰਧਕ ਅਧਿਕਾਰੀਆਂ ਦੀਆਂ ਵੱਡੇ ਪੱਧਰ ’ਤੇ ਬਦਲੀਆਂ ਕੀਤੀਆਂ ਹਨ। ਪਿਛਲੇ ਮਹੀਨੇ ਵਿਜੀਲੈਂਸ ਨੇ ਕਰੀਬ ਸਾਰਿਆਂ ਜ਼ਿਲ੍ਹਿਆਂ ਵਿਚ ਖੇਤਰੀ ਟਰਾਂਸਪੋਰਟ ਦਫ਼ਤਰਾਂ ’ਤੇ ਛਾਪੇਮਾਰੀ ਮਾਰਕੇ ਰਿਕਾਰਡ ਵੀ ਕਬਜ਼ੇ ਵਿਚਲਿਆ ਸੀ। ਜਾਰੀ ਹੁਕਮ ਅਨੁਸਾਰ ਆਈ.ਏ.ਐੱਸ ਦਿੱਵਿਆ ਪੀ ਨੂੰ ਐੱਸ.ਡੀ.ਐੱਮ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪੀ.ਸੀ.ਐੱਸ ਅਫਸਰਾਂ ਵਿਚ ਲਵਜੀਤ ਕਲਸੀ ਨੂੰ ਵਧੀਕ ਕਮਿਸ਼ਨਰ ਟਰਾਂਸਪੋਰਟ ਪੰਜਾਬ, ਬਲਬੀਰ ਰਾਜ ਨੂੰ ਖੇਤਰੀ ਟਰਾਂਸਪੋਰਟ ਅਥਾਰਟੀ ਜਲੰਧਰ, ਜੈਇੰਦਰ ਸਿੰਘ ਨੂੰ ਐੱਸ.ਡੀ.ਐੱਮ ਫਿਲੌਰ,ਵੀਰਪਾਲ ਕੌਰ ਨੂੰ ਐੱਸ.ਡੀ.ਐੱਮ ਫਿਲੌਰ ਫਾਜ਼ਿਲਕਾ ਤੇ ਵਾਧੂ ਚਾਰਜ ਖੇਤਰੀ ਟਰਾਂਸਪੋਰਟ ਅਫਸਰ ਫਾਜ਼ਿਲਕਾ, ਹਰਪ੍ਰੀਤ ਸਿੰਘ ਅਟਵਾਲ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਬਰਨਾਲਾ ਤੇ ਵਾਧੂ ਚਾਰਜ ਐੱਸ.ਡੀ.ਐੱਮ ਬਰਨਾਲਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਸੰਗਰੂਰ, ਮਨਜੀਤ ਕੌਰ ਨੂੰ ਐੱਸ.ਡੀ.ਐੱਮ ਭਵਾਨੀਗੜ੍ਹ ਤੇ ਵਾਧੂ ਚਾਰਜ ਐੱਸ.ਡੀ.ਐੱਮ ਦਿੜ਼ਬਾ, ਨਮਨ ਮਾਰਕਨ ਸਕੱਤਰ ਰਿਜਰਨਲ ਟਰਾਂਸਪੋਰਟ ਅਥਾਰਟੀ ਪਟਿਆਲਾ, ਅਰਸ਼ਦੀਪ ਸਿੰਘ ਲੁਬਾਣਾ ਖੇਤਰੀ ਟਰਾਂਸਪੋਰਟ ਅਫ਼ਸਰ ਪਠਾਨਕੋਟ ਤੇ ਵਾਧੂ ਚਾਰਜ ਐੱਸ.ਡੀ.ਐੱਮ ਪਠਾਨਕੋਟ, ਸ਼ਾਇਰੀ ਮਲਹੋਤਰਾ ਐੱਸ.ਡੀ.ਐੱਮ ਜਲੰਧਰ- 2, ਵਿਕਰਮਜੀਤ ਪੰਥੇ ਨੂੰ ਸਹਾਇਕ ਕਮਿਸ਼ਨਰ ਜਨਰਲ ਫਾਜ਼ਿਲਕਾ, ਸੰਜੀਵ ਕੁਮਾਰ ਨੂੰ ਖੇਤਰੀ ਟਰਾਂਸਪੋਰਟ ਅਫਸਰ ਪਟਿਆਲਾ, ਇੰਦਰਪਾਲ ਖੇਤਰੀ ਟਰਾਂਸਪੋਰਟ ਅਫ਼ਸਰ ਨਵਾਂਸ਼ਹਿਰ, ਹਰਨੂਲ ਕੌਰ ਢਿਲੋਂ ਨੂੰ ਐੱਸ.ਡੀ.ਐੱਮ ਬਟਾਲਾ ਤੇ ਵਾਧੂ ਚਾਰਜ਼ ਕਮਿਸ਼ਨਰ ਨਗਰ ਨਿਗਮ ਬਟਾਲਾ, ਗਗਨਦੀਪ ਸਿੰਘ ਨੂੰ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਬਠਿੰਡਾ, ਬਲਜੀਤ ਕੌਰ ਨੂੰ ਖੇਤਰੀ ਟਰਾਂਸਪੋਰਟ ਅਫਸਰ ਸ਼੍ਰੀ ਮੁਕਤਸਰ ਸਾਹਿਬ ਤੇ ਵਾਧੂ ਚਾਰਜ ਐੱਸ.ਡੀ.ਐੱਮ, ਅਨਿਲ ਗੁਪਤਾ ਨੂੰ ਐੱਸ.ਡੀ.ਐੱਮ ਫਿਰੋਜਪੁਰ, ਪੁਨੀਤ ਸ਼ਰਮਾ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਬਠਿੰਡਾ, ਹਰਜੋਤ ਕੌਰ ਨੂੰ ਸਹਾਇਕ ਕਮਿਸ਼ਨਰ ਫਿਰੋਜ਼ਪੁਰ ਤੇ ਫੀਲਡ ਅਫਸਰ ਮੁੱਖ ਮੰਤਰੀ ਦਾ ਵਾਧੂ ਚਾਰਜ, ਇਰਵਿੰਨ ਕੌਰ ਨੂੰ ਐੱਸ.ਡੀ.ਐੱਮ ਕਪੂਰਥਲਾ ਤੇ ਵਾਧੂ ਚਾਰਜ਼ ਖੇਤਰੀ ਟਰਾਂਸਪੋਰਟ ਅਫ਼ਸਰ ਕਪੂਰਥਲਾ, ਤੂਸ਼ਿਤਾ ਗੁਲਾਟੀ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਮੋਗਾ, ਗੁਰਸਿਮਰਨ ਜੀਤ ਕੌਰ ਐੱਸ.ਡੀ.ਐੱਮ ਹੁਸ਼ਿਆਰਪੁਰ, ਗਗਨਦੀਪ ਸਿੰਘ ਨੂੰ ਖੇਤਰੀ ਟਰਾਂਸਪੋਰਟ ਅਫਸਰ ਮਾਨਸਾ ਤੇ ਵਾਧੂ ਚਾਰਜ ਐੱਸ.ਡੀ.ਐੱਮ ਬੁਢਲਾਡਾ, ਅਮਨਪਾਲ ਸਿੰਘ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਜਲੰਧਰ, ਸੰਜੀਵ ਕੁਮਾਰ ਨੂੰ ਖੇਤਰੀ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ, ਗੁਰਮੰਦਰ ਸਿੰਘ ਨੂੰ ਫੀਲਡ ਅਫ਼ਸਰ ਮੁੱਖ ਮੰਤਰੀ ਗੁਰਦਾਸਪੁਰ, ਗੁਰਮੀਤ ਸਿੰਘ ਸਕੱਤਰ ਖੇਤਰੀ ਟਰਾਂਸਪੋਰਟ ਅਫਸਰ ਫਿਰੋਜਪੁਰ, ਸੁਖਰਾਜ ਸਿੰਘ ਢਿਲੋ ਨੂੰ ਐੱਸ.ਡੀ.ਐੱਮ ਮੌੜ ਮੰਡੀ ਤੇ ਵਾਧੂ ਚਾਰਜ ਐੱਸ.ਡੀ.ਐੱਮ ਰਾਮਪੁਰਾ ਫੂਲ, ਰਾਜਪਾਲ ਸਿੰਘ ਸੇਖੋ ਨੂੰ ਖੇਤਰੀ ਟਰਾਂਸਪੋਰਟ ਅਫਸਰ ਮੋਹਾਲੀ, ਚੇਤਨ ਬੰਗੜ ਨੂੰ ਐੱਸ.ਡੀ.ਐੱਮ ਅਮਲੋਹ ਤੇ ਖੇਤਰੀ ਟਰਾਂਸਪੋਰਟ ਅਫ਼ਸਰ ਸ੍ਰੀ ਫਤਿਹਗੜ੍ਹ ਸਾਹਿਬ, ਰਿਤੇਸ਼ਵੀਰ ਗੁਪਤਾ ਨੂੰ ਐੱਸ.ਡੀ.ਐੱਮ ਜ਼ੀਰਾ, ਕਪਿਲ ਜਿੰਦਲ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਤਰਨ ਤਾਰਨ, ਨਵਜੋਤ ਸ਼ਰਮਾ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਗੁਰਦਾਸਪੁਰ, ਅਮਨਦੀਪ ਸਿੰਘ ਮਾਵੀ ਨੂੰ ਫੀਲਡ ਅਫ਼ਸਰ ਮੁੱਖ ਮੰਤਰੀ ਫਾਜੀਲਿਕਾ, ਗੁਰਕੀਰਨਦੀਪ ਸਿੰਘ ਫੀਲਡ ਅਫ਼ਸਰ ਮੁੱਖ ਮੰਤਰੀ ਫਰੀਦਕੋਟ, ਜਸਜੀਤ ਸਿੰਘ ਫੀਲਡ ਅਫਸਰ ਮੁੱਖ ਮੰਤਰੀ ਰੂਪਨਗਰ, ਜੁਗਰਾਜ ਸਿੰਘ ਕਾਹਲੋ ਫੀਲਡ ਅਫ਼ਸਰ ਮੁੱਖ ਮੰਤਰੀ ਬਰਨਾਲਾ, ਪਰਮਪ੍ਰੀਤ ਸਿੰਘ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਹੁਸ਼ਿਆਰਪੁਰ, ਖੁਸ਼ਪ੍ਰੀਤ ਸਿੰਘ ਫ਼ੀਲਡ ਅਫ਼ਸਰ ਮੁੱਖ ਮੰਤਰੀ ਅੰਮ੍ਰਿਤਸਰ ਸਾਹਿਬ, ਰਮਨਜੀਤ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਬਠਿੰਡਾ, ਅਮਨਦੀਪ ਨੂੰ ਸਹਾਇਕ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਸਾਹਿਬ, ਵਿਸ਼ਾਲ ਬੱਤ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਕਪੂਰਥਲਾ, ਰਾਕੇਸ਼ ਪ੍ਰਕਾਸ਼ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਮਲੇਰਕੋਟਲਾ, ਜਗਦੀਪ ਸਿੰਘ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਨਵਾਂਸ਼ਹਿਰ, ਸ਼ੰਕਰ ਸ਼ਰਮਾ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਸ਼੍ਰੀ ਫਤਿਹਗੜ੍ਹ ਸਾਹਿਬ, ਗਗਨਦੀਪ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਮੋਗਾ, ਗੁਰਮੀਤ ਸਿੰਘ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਮੋਹਾਲੀ, ਲਵਪ੍ਰੀਤ ਸਿੰਘ ਨੂੰ ਸਹਾਇਕ ਕਮਿਸ਼ਨਰ ਸੰਗਰੂਰ, ਸਤੀਸ਼ ਚੰਦਰ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਪਟਿਆਲਾ, ਨਵਦੀਪ ਸਿੰਘ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਜਲੰਧਰ, ਹਰਪ੍ਰੀਤ ਸਿੰਘ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਮਾਨਸਾ, ਵਿਕਰਮਜੀਤ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਪਠਾਨਕੋਟ, ਰੋਹਿਤ ਜਿੰਦਲ ਨੂੰ ਸਹਾਇਕ ਕਮਿਸ਼ਨਰ ਜਲੰਧਰ ਅਤੇ ਕਰਨਵੀਰ ਸਿੰਘ ਨੂੰ ਫ਼ੀਲਡ ਅਫ਼ਸਰ ਮੁੱਖ ਮੰਤਰੀ ਤਰਨ ਤਾਰਨ ਲਗਾਇਆ ਗਿਆ ਹੈ।



