Punjab

ਬਾਰਡਰ ਏਰੀਆ ਦੇ ਲੋਕਾਂ ‘ਚ ਵਧੀ ਚਿੰਤਾ, ਚੱਕੀਆਂ ‘ਤੇ ਲੱਗੀਆਂ ਲੰਮੀਆਂ ਕਤਾਰਾਂ; ਪੈਟਰੋਲ ਪੰਪਾਂ ‘ਤੇ ਵੀ ਲੱਗ ਗਈ ਭੀੜ

ਕਲਾਨੌਰ, 7 ਮਈ- ਮੰਗਲਵਾਰ ਦੀ ਰਾਤ ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਹਮਲੇ ਤੋਂ ਬਾਅਦ ਬਾਰਡਰ ਏਰੀਆ ਦੇ ਲੋਕਾਂ ਵਿੱਚ  ਚਿੰਤਾ ਵੱਧ ਗਈ ਹੈ, ਜਿਸ ਦੇ ਚੱਲਦਿਆਂ ਬੁੱਧਵਾਰ ਨੂੰ ਆਟਾ ਬਣਾਉਣ ਲਈ ਚੱਕੀਆਂ ‘ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪੈਟਰੋਲ ਪੰਪਾਂ ‘ਤੇ ਤੇਲ ਪਾਉਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ। ਆਟਾ ਚੱਕੀ ਮਾਲਕ ਗੁਰਮੁਖ ਸਿੰਘ ਮਸਤਕੋਟ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਹੋਏ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਜੰਗ ਦੇ ਡਰ ਨੂੰ ਲੈ ਕੇ ਉਨ੍ਹਾਂ ਦੀ ਚੱਕੀ ‘ਤੇ ਵੱਡੇ ਪੱਧਰ ‘ਤੇ ਆਟਾ ਬਣਾਉਣ ਦੀਆਂ ਗੱਠਾਂ ਲਿਆਂਦੀਆਂ ਜਾ ਰਹੀਆਂ ਹਨ। ਉਸ ਨੇ ਦੱਸਿਆ ਕਿ ਜਿੱਥੇ ਪਹਿਲਾਂ ਉਹ ਦਿਨ ਵਿੱਚ 4-5 ਕੁਇੰਟਲ ਕਣਕ ਦਾ ਆਟਾ ਬਣਾਉਂਦੇ ਸਨ। ਉੱਥੇ ਮੰਗਲਵਾਰ ਰਾਤ ਹਮਲਾ ਹੋਣ ਤੋਂ ਬੁੱਧਵਾਰ ਦੀ ਸਵੇਰ 10 ਵਜੇ ਤੱਕ ਉਸ ਦੀ ਚੱਕੀ ‘ਤੇ ਕਰੀਬ 20 ਕੁਇੰਟਲ ਕਣਕ ਆਟਾ ਬਣਾਉਣ ਲਈ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦਿਨ ਵਿੱਚ ਇੱਕ ਟਾਈਮ ਸ਼ਾਮ ਵੇਲੇ ਹੀ ਆਟਾ ਬਣਾਉਣ ਲਈ ਚੱਕੀ ਚਲਾਉਂਦਾ ਸੀ, ਜਦੋਂ ਕਿ ਬੁੱਧਵਾਰ ਤੋਂ ਸਵੇਰ ਤਰਕਸਾਰ ਤੋਂ ਹੀ ਚੱਕੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਆਟੇ ਬਣਾਉਣ ਦੀਆਂ ਗੰਢਾਂ ਲੈ ਕੇ ਆ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਚੱਕੀ ਲਗਾਤਾਰ ਚੱਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਉਹ ਦਿਨ ਰਾਤ ਕੰਮ ਆਪਣੇ ਪੁੱਤਰ ਹਰਪ੍ਰੀਤ ਸਿੰਘ ਸਮੇਤ ਦਿਨ ਰਾਤ ਚੱਕੀ ਚਲਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਟੇ ਦੀ ਪਿਸਾਈ ਸੰਬੰਧੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਆਟੇ ਦੀ ਪਿਸਾਈ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਉਹ ਤੇਲ ਕੱਢਣ ਤੋਂ ਇਲਾਵਾ ਚਾਵਲ ਬਣਾਉਣ ਦਾ ਵੀ ਕੰਮ ਕਰਨਗੇ ਤਾਂ ਜੋ ਕਿਸੇ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Related Articles

Leave a Reply

Your email address will not be published. Required fields are marked *

Back to top button