National

ਅਮਿਤ ਸ਼ਾਹ ਥੋੜ੍ਹੀ ਦੇਰ ‘ਚ ਸਰਹੱਦੀ ਸੂਬਿਆਂ ਦੇ CMs, ਮੁੱਖ ਸਕੱਤਰ ਤੇ DGPs ਨਾਲ ਕਰਨਗੇ ਮੀਟਿੰਗ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ . 7 ਮਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਥੋੜ੍ਹੀ ਦੇਰ ‘ਚ ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀ, ਮੁੱਖ ਸਕੱਤਰ ਤੇ ਡੀਜੀਪੀ ਨਾਲ ਮੀਟਿੰਗ ਕਰਨਗੇ। ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਪੱਛਮੀ ਬੰਗਾਲ ਤੇ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਐੱਲਜੀ ਨੂੰ ਮੀਟਿੰਗ ‘ਚ ਸ਼ਾਮਲ ਹੋਣਗੇ।ਜ਼ਿਕਰਯੋਗ ਹੈ ਕਿ ਪਹਿਲਗਾਮ ‘ਚ ਹੋਏ ਆਤੰਕੀ ਹਮਲੇ ਦੇ 15 ਦਿਨਾਂ ਦੇ ਅੰਦਰ ਭਾਰਤੀ ਫੌਜ ਨੇ ਬੀਤੀ ਰਾਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਦੇ ਨੌਂ ਆਤੰਕੀ ਟਿਕਾਣਿਆਂ ‘ਤੇ ਏਅਰਸਟ੍ਰਾਈਕ ਕਰ ਕੇ ਬਦਲਾ ਲੈ ਲਿਆ। ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕੜਾ ਸਬਕ ਸਿਖਾਇਆ। ਭਾਰਤੀ ਫੌਜ ਨੇ ਮਕਬੂਜ਼ਾ ਕਸ਼ਮੀਰ ‘ਚ ਜੈਸ਼ ਤੇ ਹਿਜ਼ਬੁਲ ਦੇ ਅੱਤਵਾਦੀ ਕੈਂਪਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ।

Related Articles

Leave a Reply

Your email address will not be published. Required fields are marked *

Back to top button