
ਕਿਲਾ ਲਾਲ ਸਿੰਘ, 4 ਮਈ- ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਮਿਰਜ਼ਾਜਾਨ ਦੇ ਨੌਜਵਾਨ ਦੀ ਰੂਸ ’ਚ ਇਨਫੈਕਸ਼ਨ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਰਵਣ ਸਿੰਘ (34) ਪੁੱਤਰ ਰਤਨ ਸਿੰਘ ਵਾਸੀ ਮਿਰਜ਼ਾਜਾਨ ਜੋਕਿ ਕਰੀਬ ਛੇ ਮਹੀਨੇ ਪਹਿਲਾਂ ਰੂਸ ਦੇ ਮਾਸਕੋ ਸ਼ਹਿਰ ’ਚ ਗਿਆ ਸੀ, 20 ਕੁ ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਿਆ। ਹਸਪਤਾਲ ਦਾਖਲ ਹੋਣ ’ਤੇ ਪਤਾ ਲੱਗਾ ਕਿ ਉਸਨੂੰ ਇਨਫੈਕਸ਼ਨ ਹੋ ਗਈ ਹੈ ਤੇ 20 ਅਪ੍ਰੈਲ ਨੂੰ ਉਸ ਦੀ ਉਥੇ ਮੌਤ ਹੋ ਗਈ। ਜਦ ਸਰਵਣ ਸਿੰਘ ਦੀ ਮੌਤ ਦੀ ਖ਼ਬਰ ਉਸ ਦੇ ਘਰ ਪਹੁੰਚੀ ਤਾਂ ਪੂਰੇ ਪਰਿਵਾਰ ਵਿਚ ਕੋਹਰਾਮ ਮੱਚ ਗਿਆ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਸਰਵਣ ਸਿੰਘ ਦਾ ਅਜੇ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।



