ਮਹਿਲਾ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ ਜਦੋਂ ਹੋਈ ਲੜਾਈ, ਵੀਡੀਓ ਕਾਲ ਕਰਕੇ ਮਾਰ ਦਿੱਤੀ ਨਹਿਰ ‘ਚ ਛਾਲ, ਮੌਤ

ਸ੍ਰੀ ਕੀਰਤਪੁਰ ਸਾਹਿਬ, 29 ਅਪ੍ਰੈਲ-ਇਥੋਂ ਦੇ ਨਜ਼ਦੀਕੀ ਖੇਤਰ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਨੱਕੀਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨਹਿਰ ਦੇ ਵਿੱਚ ਛਲਾਂਗ ਲਗਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਅੱਜ ਉਸਦਾ ਭਰਾ ਉਸੇ ਜਗਹ ਤੇ ਨਹਿਰ ਦੇ ਵਿੱਚ ਛਾਲ ਮਾਰਨ ਦੇ ਲਈ ਪਹੁੰਚਿਆ ਤਾਂ ਪੁਲਿਸ ਨੇ ਬਚਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਕੀਰਤਪੁਰ ਸਾਹਿਬ ਦੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ 25 ਅਪ੍ਰੈਲ ਨੂੰ ਤਲਵਿੰਦਰ ਸਿੰਘ 36 ਪੁੱਤਰ ਮਾਨ ਸਿੰਘ ਨਿਵਾਸੀ ਦੁਰਗਾਪੁਰ ਸਿਟੀ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਨੱਕੀਆਂ ਦੇ ਨੇੜੇ ਨਹਿਰ ਦੇ ਕਿਨਾਰੇ ਖੜ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀਡੀਓ ਕਾਲ ਦੇ ਰਾਹੀਂ ਦੱਸਿਆ ਕਿ ਉਹ ਆਪਣੇ ਜੀਵਨ ਲੀਲਾ ਸਮਾਪਤ ਕਰਨ ਦੇ ਲਈ ਨਹਿਰ ਵਿੱਚ ਛਲਾਂਗ ਲਗਾ ਰਿਹਾ ਹੈ, ਜਿਸ ਤੋਂ ਬਾਅਦ ਉਸਨੇ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਅਤੇ ਉਸਦਾ ਮੋਟਰਸਾਈਕਲ ਨਹਿਰ ਕਿਨਾਰੇ ਤੋਂ ਬਰਾਮਦ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤਲਵਿੰਦਰ ਸਿੰਘ ਕਿਸੇ ਮਹਿਲਾ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਉਸ ਦਾ ਉਸ ਮਹਿਲਾ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਅਜਿਹਾ ਕਦਮ ਚੁੱਕਿਆ ਹੈ। ਅੱਜ ਤਲਵਿੰਦਰ ਸਿੰਘ ਦਾ ਭਰਾ ਸੰਦੀਪ ਸਿੰਘ ਜੋ ਕਿ ਆਪਣੇ ਭਰਾ ਦੀ ਮੌਤ ਤੋਂ ਬਾਅਦ ਸਦਮੇ ਦੇ ਵਿੱਚ ਸੀ ਉਸੇ ਸਥਾਨ ਤੇ ਪਹੁੰਚਿਆ ਜਿੱਥੇ ਉਸਦੇ ਭਰਾ ਨੇ ਨਹਿਰ ਦੇ ਵਿੱਚ ਸ਼ਾਲ ਮਾਰੀ ਸੀ, ਤਾਂ ਉਸਨੇ ਵੀ ਨਹਿਰ ਦੇ ਵਿੱਚ ਕੁੱਦਣ ਦੀ ਕੋਸ਼ਿਸ਼ ਕੀਤੀ ਜਦੋਂ ਕਿ ਕੰਟਰੋਲ ਰੂਮ ਤੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਹੋਣ ਕਾਰਨ ਸੰਦੀਪ ਸਿੰਘ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ। ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਕੰਟਰੋਲ ਰੂਮ ਰਾਹੀਂ ਜਾਣਕਾਰੀ ਦਿੱਤੀ ਸੀ, ਕਿ ਆਪਣੇ ਭਰਾ ਦੀ ਮੌਤ ਤੋਂ ਬਾਅਦ ਸਦਮੇ ਦੇ ਵਿੱਚ ਉਹ ਘਰ ਤੋਂ ਉਸੇ ਥਾਂ ਤੇ ਛਲਾਂਗ ਲਗਾਣ ਲਈ ਨਿਕਲਿਆ ਸੀ ਜਿਸ ਥਾਂ ਤੇ ਉਸਦੇ ਭਰਾ ਨੇ ਨਹਿਰ ਦੇ ਵਿੱਚ ਕੁੱਦ ਕੇ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਹੈ। ਇਸ ਦੌਰਾਨ ਹਵਲਦਾਰ ਅਮਨਪ੍ਰੀਤ ਸਿੰਘ,ਹਵਲਦਾਰ ਕੁਲਵੀਰ ਸੈਣੀ, ਜਸਪ੍ਰੀਤ ਸਿੰਘ ਹੈਰੀ, ਮੁਲਾਜ਼ਮ ਕਸਤੂਰੀ ਲਾਲ ਨੇ ਸੰਦੀਪ ਸਿੰਘ ਨੂੰ ਉਸਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਹੈ।



