Punjab

ਰਾਸ਼ਟਰੀ ਕ੍ਰਿਸ਼ਚਨ ਸੰਘ ਦੀ ਦਿੱਲੀ ’ਚ ਹੋਈ ਕੌਮੀ ਮੀਟਿੰਗ

ਪਾਸਟਰ ਅਜਮੇਰ ਮਸੀਹ ਨੂੰ ਕੌਮੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ

ਬਾਲ ਕਿਸ਼ਨ

ਫ਼ਿਰੋਜ਼ਪੁਰ, 28 ਅਪ੍ਰੈਲ- ਧਰਮ ਦੇ ਮੁੱਖ ਪ੍ਰਚਾਰਕ ਤੇ ਕ੍ਰਿਸਚਨ ਸੰਘ ਦੇ ਸਲਾਹਕਾਰ ਸੁਆਮੀ ਮੁਰਾਰੀ ਦਾਸ ਜੀ ਦੇ ਮਾਰਗ ਦਰਸ਼ਨ ਵਿੱਚ ਰਾਸ਼ਟਰੀ ਕ੍ਰਿਸਚਨ ਸੰਘ ਦੀ ਕੌਮੀ ਮੀਟਿੰਗ ਦਿੱਲੀ ਵਿਖੇ ਹੋਈ। ਇਸ ਮੌਕੇ ਸੰਘ ਦੀ ਨਵੀਂ ਰਾਸ਼ਟਰੀ ਸਮਿਤੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਰੇਵਰੈਂਡ ਡਾ: ਪ੍ਰਫੁੱਲ ਅਸੁਲੈਕਰ ਨੂੰ ਕੌਮੀ ਪ੍ਰਧਾਨ (ਕੋਲਹਾਪੁਰ ਮਹਾਂਰਾਸ਼ਟਰ) ਅਤੇ ਪਾਸਟਰ ਅਜਮੇਰ ਮਸੀਹ ਨੂੰ ਰਾਸ਼ਟਰੀ ਕ੍ਰਿਸਚਨ ਸੰਘ ਭਾਰਤ ਦੇ ਕੌਮੀ ਉਪ ਪ੍ਰਧਾਨ ਤੇ ਸ੍ਰੀਮਤੀ ਨਿਸ਼ਾ ਵਿਜੈ (ਰਤਲਾਮ ਮੱਧ ਪ੍ਰਦੇਸ਼) ਨੂੰ ਕੌਮੀ ਉੱਪ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਬਿਸਪ ਅਮਰਦੀਪ ਕ੍ਰਿਸ਼ਚਨ ਰਾਜਸਥਾਨ ਕੌਮੀ ਕਾਰਜਕਾਰੀ ਪ੍ਰਧਾਨ, ਡਾ: ਡੀਸੂਜਾ (ਦਿੱਲੀ/ਮੁੰਬਈ) ਨੂੰ ਕੌਮੀ ਸਕੱਤਰ, ਡਾ: ਰਾਜੇਸ਼ ਪਾਲਾ (ਮੁੰਬਈ/ਗੁਜਰਾਤ) ਕੌਮੀ ਪ੍ਰਧਾਨ, ਬਿਸਪ ਸ਼ਿਵ ਸ਼ੰਕਰ (ਹਰਿਆਣਾ) ਕੌਮੀ ਕੋਆਰਡੀਨੇਟਰ, ਪਾਸਟਰ ਵੀ. ਐਬਨੇਜ਼ਰ ਰਾਓ ਛਤੀਸਗੜ੍ਹ ਉੱਪ ਕੋਆਰਡੀਨੇਟਰ, ਸਿਸਟਰ ਸੰਤੋਸ਼ੀ (ਜੰਮੂ) ਕੌਮੀ ਮੈਂਬਰ ਆਦਿ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬ੍ਰਦਰ ਸੰਨੀ ਜੇਮਸ ਨੂੰ ਪੰਜਾਬ ਪ੍ਰਧਾਨ ਤੇ ਹੋਰ ਰਾਜਾਂ ’ਚ ਜ਼ੁੰਮੇਵਾਰੀਆਂ ਸੌਂਪਣ ਤੋਂ ਇਲਾਵਾ ਪਾਸਟਰ ਮੁਖਤਿਆਰ ਮਸੀਹ ਸੂਬਾ ਮੈਂਬਰ, ਪਾਸਟਰ ਪ੍ਰੇਮ ਸਿੰਘ ਸੂਬਾ ਮੈਂਬਰ ਬਣਾਇਆ ਗਿਆ। ਇਸ ਮੌਕੇ ਰੇਵਰੈਂਡ ਡਾ: ਪ੍ਰਫੁੱਲ ਅਸੁਲੈਕਰ (ਕੋਲਹਾਪੁਰ ਮਹਾਂਰਾਸ਼ਟਰ), ਪਾਸਟਰ ਅਜਮੇਰ ਮਸੀਹ ਨੇ ਕ੍ਰਿਸ਼ਚਨ ਸੰਘ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਬਣਦੀ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਸੰਘ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਵੱਧ-ਚੜ੍ਹ ਕੇ ਕਾਰਜ ਕਰਦੇ ਰਹਿਣਗੇ।

Related Articles

Leave a Reply

Your email address will not be published. Required fields are marked *

Back to top button