Punjab

ਅੱਤਵਾਦੀ ਹਮਲੇ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਕੱਢਿਆ ਮਾਰਚ

ਬਰਨਾਲਾ, 26 ਅਪ੍ਰੈਲ-  ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਹਮਲੇ ਦੇ ਵਿਰੋਧ ’ਚ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਪਾਕਿਸਤਾਨ ਤੇ ਅੱਤਵਾਦ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬਰਨਾਲਾ ਰੇਲਵੇ ਸਟੇਸ਼ਨ ਚੌਕ ਦੇ ਸਾਹਮਣੇ ਕੀਤੇ ਗਏ ਮੁਜ਼ਾਹਰੇ ’ਚ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਦੇਸ਼ ਦੇ ਗੱਦਾਰਾਂ ਨੂੰ ਗੋਲ਼ੀ ਮਾਰੋ ਵਰਗੇ ਨਾਅਰੇ ਲਾਏ ਗਏ। ਪ੍ਰਦਰਸ਼ਨਕਾਰੀਆਂ ਤੇ ਲੋਕਾਂ ਦੇ ਦਿਲਾਂ ’ਚ ਬਹੁਤ ਗੁੱਸਾ ਸੀ। ਰੋਸ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਦਾ ਝੰਡਾ ਸਾੜਿਆ ਗਿਆ ਤੇ ਇਸਲਾਮਿਕ ਅੱਤਵਾਦ ਦਾ ਪੁਤਲਾ ਵੀ ਸਾੜਿਆ ਗਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੀਲਮਣੀ ਸਮਾਧੀਆ ਨੇ ਕਿਹਾ ਕਿ ਇਹ ਖੂ਼ਨੀ ਖੇਡ ਹੈ। ਇਹ ਕਾਇਰਤਾ ਭਰਿਆ ਹਮਲਾ ਜੋ ਸਿਰਫ਼ ਇਕ ਹਮਲਾ ਨਹੀਂ ਸੀ, ਹਿੰਦੂਆਂ ਦਾ ਕਤਲੇਆਮ ਸੀ, ਇਸਨੂੰ ਕਤਲੇਆਮ ਕਿਹਾ ਜਾਵੇਗਾ, ਕਿਉਂਕਿ ਹਿੰਦੂਆਂ ਦੀ ਸੁੰਨਤ ਨੂੰ ਦੇਖ ਕੇ, ਉਨ੍ਹਾਂ ਦਾ ਕਲਮਾ ਪੜ੍ਹਨਾ, ਉਨ੍ਹਾਂ ਦਾ ਨਾਮ ਪੁੱਛਣਾ, ਉਨ੍ਹਾਂ ਦਾ ਧਰਮ ਪੁੱਛਣਾ ਤੇ ਉਨ੍ਹਾਂ ਨੂੰ ਮਾਰਨਾ, ਇਹ ਹਿੰਦੂਆਂ ਦਾ ਕਤਲੇਆਮ ਸੀ। ਇਸ ਦੇ ਵਿਰੋਧ ’ਚ ਵੀਰਵਾਰ ਦੇਰ ਸ਼ਾਮ ਦੁਨੀਆ ਭਰ ਇਕੱਠੇ ਹੋਏ ਹਿੰਦੂ ਪ੍ਰੀਸ਼ਦ ਬਜਰੰਗ ਦਲ ਬਰਨਾਲਾ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਬਰਨਾਲਾ ਦੀਆਂ ਸਮੂਹ ਸਮਾਜਿਕ ਧਾਰਮਿਕ ਜਥੇਬੰਦੀਆਂ, ਰਾਸ਼ਟਰੀ ਸਵੈਮ ਸੇਵਕ ਸੰਘ, ਸ਼ਿਵ ਸੇਵਾ ਸੰਘ, ਭਾਰਤੀ ਜਨਤਾ ਪਾਰਟੀ, ਤ੍ਰਿਨੇਤਰ ਕਾਵੜ ਸੰਘ, ਖੱਤਰੀ ਸਭਾ, ਬ੍ਰਾਹਮਣ ਸਭਾ ਤੇ ਵਪਾਰ ਮੰਡਲ ਆਦਿ ਦੇ ਸਹਿਯੋਗ ਨਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ’ਚ ਸੈਂਕੜੇ ਲੋਕਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਤੋਂ ਮੰਤਰੀ ਨੀਲਮਣੀ ਸਮਾਧੀਆ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜ਼ਿਲ੍ਹਾ ਸਕੱਤਰ ਰੋਸ਼ਨ ਲਾਲ, ਆਚਾਰੀਆ ਸ੍ਰੀ ਨਿਵਾਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਗੀਤਾ ਭਵਨ ਤੋਂ ਬਸੰਤ, ਰਾਜੂ ਕਾਂਸਲ, ਨਾਇਬ ਸਿੰਘ ਕਾਲਾ, ਸੋਨੂੰ ਲਾਡਵਾਲ, ਲਲਿਤ ਉੱਪਲ, ਦੀਪਕ, ਐਡਵੋਕੇਟ ਵਿੱਕੀ, ਵਾਸੂ, ਐਡਵੋਕੇਟ ਲੋਕੇਸ਼ਵਰ ਸੇਵਕ, ਉਮੰਗ ਸੇਧਵਾਨੀ, ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਡਾ.ਪ੍ਰੇਮ ਜੀ ਰਾਏਸਰ ਵਾਲੇ, ਰਾਜੇਸ਼ ਚੀਮਾ, ਦੀਪਕ ਜਿੰਦਲ ਆਦਿ ਨੇ ਸ਼ਮੂਲੀਅਤ ਕੀਤੀ।

Related Articles

Leave a Reply

Your email address will not be published. Required fields are marked *

Back to top button