
ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਅਪ੍ਰੈਲ- ਫ਼ਗਵਾੜਾ ਪੰਜ਼ਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਜਲੰਧਰ ਮੰਡਲ ਦੇ ਵਣ ਪੈਨਸ਼ਨਰਜ ਦੀ ਮੀਟਿੰਗ ਮਿਊਸਪਲ ਪਾਰਕ ਫ਼ਗਵਾੜਾ ਦੇ ਪਾਰਕ ਵਿੱਚ ਸ਼੍ਰੀ ਦਰਸ਼ਨ ਸਿੰਘ ਮੰਡਲ ਪਰਧਾਨ ਜਲੰਧਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੁਬਾ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਸੰਧੂ, ਸਰਪ੍ਰਸਤ ਸ਼੍ਰੀ ਜਗਦੀਪ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਸ਼ਪਾਲ ਸਿੰਘ ਬਠਿੰਡਾ, ਜਨਰਲ ਸਕੱਤਰ ਸ੍ਰੀ ਮੋਹਿੰਦਰ ਸਿੰਘ ਧਾਲੀਵਾਲ, ਵਿੱਤ ਸਕੱਤਰ ਸ੍ਰੀ ਮਨੋਜ ਕੁਮਾਰ ਨਵਾਂ ਸ਼ਹਿਰ, ਸੀਨੀਅਰ ਮੀਤ ਅਤੇ ਜਲੰਧਰ ਮੰਡਲ ਦੇ ਸਕੱਤਰ ਸ੍ਰੀ ਸੱਤਪਾਲ ਸਿੰਘ, ਜਥੇਬੰਧਕ ਸਕੱਤਰ ਸ੍ਰੀ ਕਰਮਜੀਤ ਸਿੰਘ ਲੁਧਿਆਣਾ, ਸ਼੍ਰੀ ਸੁਚਾ ਲਾਲ, ਰਾਜਿੰਦਰ ਕੁਮਾਰ ਖਜਾਨਚੀ, ਜਗਦੀਸ਼ ਪਾਲ ਸਿੰਘ, ਜਗਦੀਸ਼ ਕੁਮਾਰ, ਸਾਧੂ ਰਾਮ, ਜਗੀਰ ਸਿੰਘ, ਗੁਰਮੀਤ ਸਿੰਘ, ਅਜੀਤ ਸਿੰਘ, ਸੁਭਾਸ਼ ਚੰਦਰ ਆਦਿ ਸ਼ਾਮਿਲ ਹੋਏ। ਮੀਟਿੰਗ ਦੇ ਆਰੰਭ ਵਿਚ ਪਹਿਲਗਾਮ ਵਿਖੇ ਅੱਤਕਵਾਦੀਆਂ ਵਲੋਂ ਨਿਰਦੋਸ਼ ਸੈਲਾਨੀਆਂ ਦੇ ਕਤਲ ਕਰਨ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਸਾਰੇ ਹਾਜ਼ਰ ਸਾਥੀਆਂ ਨੇ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। ਹਾਜ਼ਰ ਸਾਥੀਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਈ ਦਿਵਸ ਦੀ ਸਫਲਤਾ ਲਈ ਕੋਈ ਕਸਰ ਨਹੀਂ ਛੱਡੀ ਜਾਵੇਗ। ਵੱਖ–ਵੱਖ ਬੁਲਾਰਿਆਂ ਨੇ ਪੰਜਾਬ ਦੇ ਛੇਵੇਂ ਪੇ ਕਮਿਸ਼ਨ ਦੇ ਸਾਲ1-1-2016 ਤੋਂ 30/6/2021 ਤੱਕ ਦਾ ਬਣਦਾ ਬਕਾਇਆ ਇਕ ਕਿਸ਼ਤ ਵਿਚ ਦੇਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਐਸੋਸੀਏਸ਼ਨ ਦੀ ਰਜਿਸਟ੍ਰੇਸ਼ਨ ਜਲਦੀ ਤੋਂ ਜਲਦੀ ਕਰਵਾਈ ਜਾਵੇ ਅਤੇ ਮੈਂਬਰਸ਼ਿਪ ਵਧਾਈ ਜਾਵੇ। ਇਹ ਵੀ ਵਿਸ਼ਵਾਸ਼ ਦਵਾਇਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਵਿਚ ਵੱਧ–ਚੜ੍ਹ ਕੇ ਹਿੱਸਾ ਲਿਆ ਜਾਵੇਗਾ।



