
ਤਰਨ ਤਾਰਨ, 21 ਅਪ੍ਰੈਲ-ਨਵੰਬਰ ਮਹੀਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਿਕਰ ਨੌਸ਼ਹਿਰਾ ਪੰਨੂਆ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲਾ ਸ਼ੂਟਰ ਸੁਖਬੀਰ ਸਿੰਘ ਉਰਫ਼ ਸੁੱਖ ਬਰਵਾਲਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਏਆਈਜੀ ਸੰਦੀਪ ਗੋਇਲ ਤੇ ਜ਼ਿਲ੍ਹੇ ਦੇ ਐੱਸਐੱਸਪੀ ਅਭਿਮਨਿਊ ਰਾਣਾ ਦੀ ਅਗਵਾਈ ‘ਚ ਕਾਬੂ ਕਰ ਲਿਆ। ਯੂਰਪ ‘ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਸਤਬੀਰ ਸਿੰਹ ਉੱਫ ਸੁੱਖ ਨੌਸ਼ਹਿਰਾ ਨੇ ਬਿਕਰ ਦੀ ਉਸ ਵੇਲੇ ਹੱਤਿਆ ਕਰਵਾਈ ਜਦੋਂ ਉਹ ਬਾਈਕ ‘ਤੇ ਸਵਾਰ ਹੋਕੇ ਬੈਕਰੀ ‘ਤੇ ਸਾਮਾਨ ਲੈਣ ਜਾ ਰਿਹਾ ਸੀ। ਇਸ ਸਾਰੇ ਮਾਮਲੇ ‘ਤੇ ਐੱਸਐੱਸਪੀ ਅਭਿਮਨਿਊ ਰਾਣਾ ਜਲਦ ਹੀ ਪ੍ਰੈੱਸ ਕਾਨਫਰੰਸ ਕਰਨਗੇ।



