Punjab

ਝੂਠੇ ਇਲਜਾਮ ਲਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ

17/18 ਅਪ੍ਰੈਲ ਨੂੰ ਐੱਸ.ਡੀ.ਓ. ਰੰਧਾਵਾ ਦੀਆਂ ਅਰਥੀ ਫੂਕਣ ਦਾ ਐਲਾਨ

ਫ਼ਿਰੋਜ਼ਪੁਰ, 14 ਅਪ੍ਰੈਲ (ਬਾਲ ਕਿਸ਼ਨ)– ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਐਸ.ਡੀ.ਓ ਜਤਿੰਦਰ ਸਿੰਘ ਰੰਧਾਵਾ ਸਬ ਡਵੀਜ਼ਨ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਉੱਚ ਅਧਿਕਾਰੀਆਂ ਦੀਆਂ ਸ਼ਹਿ ’ਤੇ 9 ਅਪ੍ਰੈਲ ਨੂੰ ਇਕ ਮੀਟਿੰਗ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ ਨੰ 31 ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ’ਤੇ ਬੇਬੁਨਿਆਦ ਝੂਠੇ ਇਲਜ਼ਾਮ ਲਾਏ ਗਏ ਹਨ ਕਿ ਵਰਿੰਦਰ ਸਿੰਘ ਮੋਮੀ 2 ਕਰੋੜ ਰੁਪਏ ਅਤੇ 7 ਕਿੱਲੇ ਜ਼ਮੀਨ ਸਰਕਾਰ ਕੋਲੋਂ ਲੈ ਗਿਆ ਹੈ, ਉਹ ਸਰਕਾਰ ਨਾਲ ਰਲ ਗਿਆ ਹੈ, ਪਰ ਇਨ੍ਹਾਂ ਇਲਜ਼ਾਮ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ ਨੰ 31 ਜ਼ਿਲ੍ਹਾ ਫ਼ਿਰੋਜਪੁਰ ਦੀਆਂ ਬ੍ਰਾਂਚਾਂ, ਬਲਾਕ ਘੱਲ ਖੁਰਦ, ਬਲਾਕ ਫ਼ਿਰੋਜ਼ਪੁਰ, ਬਲਾਕ ਮਮਦੋਟ, ਬਲਾਕ ਜ਼ੀਰਾ, ਬਲਾਕ ਮੱਖੂ, ਬਲਾਕ ਗੁਰੂਹਰਸਹਾਏ ਸਿਰੇ ਤੋਂ ਨਕਾਰਦੀ ਹੈ ਅਤੇ ਐਸ.ਡੀ.ਓ ਰੰਧਾਵਾ ਨੂੰ ਆਖਦੀ ਹੈ ਉਹ ਸਬੂਤ ਦੇਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਬਲਜੀਤ ਸਿੰਘ, ਸੂਬਾ ਆਗੂ ਰੁਪਿੰਦਰ ਸਿੰਘ, ਬਲਕਾਰ ਸਿੰਘ ਪ੍ਰਧਾਨ, ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਸਬੂਤ ਨਹੀਂ ਦਿੰਦੇ ਤਾਂ ਉਨ੍ਹਾਂ ਖ਼ਿਲਾਫ਼ 17/18 ਅਪ੍ਰੈਲ ਨੂੰ ਅਰਥੀ ਫੂਕੀਆਂ ਜਾਣਗੀਆਂ, ਜਿਸ ਵਿਚ ਵਰਕਰ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ, ਕਿਉਂਕਿ ਵਰਿੰਦਰ ਸਿੰਘ ਮੋਮੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਆਗੂ ਵੀ ਹਨ, ਉਹ ਇਮਾਨਦਾਰ ਆਗੂ ਹਨ ਉਹ ਹਰ ਵਿਭਾਗ ਦੇ ਵਰਕਰ ਦੀ ਗੱਲ ਕਰਦੇ ਹਨ ਤੇ ਸੰਘਰਸ਼ਾਂ ਵਿੱਚ ਨਾਲ ਲੈ ਕੇ ਚੱਲਦੇ ਹਨ। ਆਗੂਆਂ ਨੇ ਕਿਹਾ ਕਿ ਵਰਿੰਦਰ ਸਿੰਘ ਮੋਮੀ ਵਰਗਾ ਆਗੂ ਨਹੀਂ ਮਿਲ ਸਕਦਾ, ਉਹ ਵਰਕਰਾਂ ਦੇ ਹਿੱਤਾਂ ਲਈ ਸਰਕਾਰ ਨਾਲ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਤੇ ਅੱਗੇ ਵੀ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਮੋਮੀ ਜਰਨਲ ਸਕੱਤਰ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਗੁਰਮੁਖ ਸਿੰਘ, ਰਮੇਸ਼ ਕੁਮਾਰ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਮਲਕੀਤ ਚੰਦ, ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਮੁੱਖ ਬੁਲਾਰਾ, ਸਲਵਿੰਦਰ ਸਿੰਘ ਕਿਸਾਨ ਆਗੂ, ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button