Punjab

ਪਿਸ਼ਾਬ ਕਰਦੇ ਨੌਜਵਾਨ ਦੀ ਧੌਣ ‘ਤੇ ਦਾਤ ਰੱਖ ਕੇ ਖੋਹ ਲਈ ਨਵੀਂ-ਨਕੋਰ ਕਾਰ, ਬਦਮਾਸ਼ ਨੇ ਖਾਨਪੁਰ ਪੁਲ਼ ‘ਤੇ ਕੀਤੀ ਵਾਰਦਾਤ; ਗ੍ਰਿਫ਼ਤਾਰ

ਲੁਧਿਆਣਾ, 12 ਅਪ੍ਰੈਲ-ਸੜਕ ‘ਤੇ ਖੜ੍ਹ ਕੇ ਪਿਸ਼ਾਬ ਕਰ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਬਦਮਾਸ਼ ਨੇ ਉਸ ਦੀ ਗਰਦਨ ‘ਤੇ ਦਾਤ ਰੱਖਿਆ ਅਤੇ ਉਸਦੀ ਨਵੀਂ-ਨਕੋਰ ਸਕਾਰਪੀਓ ਕਾਰ ਲੁੱਟ ਲਈ। ਇਸ ਮਾਮਲੇ ‘ਚ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਕਟਾਰੀ ਪਾਇਲ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਖੇਤੀਬਾੜੀ ਦਾ ਕੰਮ ਕਰਨ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਕੋਰਪੀਓ ਕਾਰ ‘ਤੇ ਕਿਸੇ ਕੰਮ ਲਈ ਪਿੰਡ ਪੱਦੀ ਆ ਰਿਹਾ ਸੀ। ਉਹ ਖਾਨਪੁਰ ਲਾਗੇ ਗੱਡੀ ਸਾਈਡ ‘ਤੇ ਰੋਕ ਕੇ ਪਿਸ਼ਾਬ ਕਰਨ ਲੱਗ ਪਿਆ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਇਸੇ ਦੌਰਾਨ ਇੱਕ ਨੌਜਵਾਨ ਆਇਆ ਜਿਸਨੇ ਉਸ ਦੀ ਧੌਣ ‘ਤੇ ਦਾਤ ਰੱਖ ਦਿੱਤਾ। ਮੁਲਜ਼ਮ ਨੇ ਮਨਪ੍ਰੀਤ ਕੋਲੋਂ ਉਸਦੀ ਸਕਾਰਪੀਓ ਗੱਡੀ ਦੀ ਚਾਬੀ ਲਈ ਤੇ ਧਮਕੀਆਂ ਦਿੰਦਾ ਹੋਇਆ ਕਾਰ ਲੈ ਕੇ ਫਰਾਰ ਹੋ ਗਿਆ। ਇਸ ਮਾਮਲੇ ‘ਚ ਜਾਜ ਅਧਿਕਾਰੀ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਨਪ੍ਰੀਤ ਸਿੰਘ ਜੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

ਉਧਰੋਂ ਇਸ ਮਾਮਲੇ ਵਿੱਚ ਸੂਤਰਾਂ ਦਾ ਕਹਿਣਾ ਹੈ ਕਿ ਥਾਣਾ ਡੇਹਲੋ ਦੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਤੇ ਕਬਜ਼ੇ ‘ਚੋਂ ਕਾਰ ਬਰਾਮਦ ਕਰ ਲਈ ਹੈ। ਦੁਪਹਿਰ ਤੋਂ ਬਾਅਦ ਪੁਲਿਸ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button