Punjab

ਇੰਸਪੈਕਟਰ ਮਨਜੀਤ ਸਿੰਘ, ਪੁਲਿਸ ਹਿਰਾਸਤ ‘ਚ ਹੈਰੋਇਨ ਤਸਕਰੀ ਬਾਰੇ ਖੋਲ੍ਹੇ ਕਈ ਰਾਜ਼

ਅੰਮ੍ਰਿਤਸਰ, 10 ਅਪ੍ਰੈਲ-ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (ਡੀਆਰਆਈ) ਦੇ ਇੰਸਪੈਕਟਰ ਮਨਜੀਤ ਸਿੰਘ ਨੇ ਪੁਲਿਸ ਹਿਰਾਸਤ ਵਿਚ ਹੈਰੋਇਨ ਤਸਕਰੀ ਅਤੇ ਉਸ ਦੇ ਗਿਰੋਹ ਬਾਰੇ ਕਈ ਰਾਜ਼ ਖੋਲ੍ਹੇ ਹਨ। ਮਨਜੀਤ ਸਿੰਘ ਅਤੇ ਉਸ ਦੇ ਸਾਥੀ ਰਵੀ ਪਵਾਰ ਦੇ ਮੋਬਾਈਲਾਂ ਜਾਂਚੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਪੁਲਿਸ ਨੂੰ ਦੋਵਾਂ ਦੇ ਮੋਬਾਈਲਾਂ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। ਹੁਣ ਪੁਲਿਸ ਇੰਸਪੈਕਟਰ ਮਨਜੀਤ ਸਿੰਘ ਦੇ ਪਿਛਲੇ ਦੋ ਸਾਲਾਂ ਦੇ ਮੋਬਾਈਲ ਕਾਲਿੰਗ ਡੈਟਾ, ਲੋਕੇਸ਼ਨ ਅਤੇ ਵ੍ਹਟਸਐਪ ਡੈਟਾ ਦੀ ਜਾਂਚ ਕਰਨ ਵਿਚ ਰੁੱਝੀ ਹੋਈ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਨਜੀਤ ਸਿੰਘ ਆਪਣੇ ਪਿਛਲੇ ਕਾਰਜਕਾਲ ਦੌਰਾਨ ਕਿੰਨੀ ਵਾਰ ਸਰਹੱਦ ‘ਤੇ ਆਇਆ ਸੀ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੋ ਸਾਲ ਪਹਿਲਾਂ ਉਕਤ ਰੈਵੀਨਿਊ ਏਜੰਸੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਹ ਫਿਰੋਜ਼ਪੁਰ ਦੇ ਤਸਕਰ ਰਵੀ ਪਵਾਰ ਦੇ ਸੰਪਰਕ ਵਿਚ ਆਇਆ ਅਤੇ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀਮਨਜੀਤ ਸਿੰਘ ਜਲਦੀ ਅਮੀਰ ਬਣਨ ਦੀ ਕੋਸ਼ਿਸ਼ ਵਿਚ ਹੈਰੋਇਨ ਤਸਕਰੀ ਦੇ ਨੈੱਟਵਰਕ ਵਿਚ ਸ਼ਾਮਲ ਹੋ ਗਿਆ। ਇਹ ਸ਼ੱਕ ਹੈ ਕਿ ਮਨਜੀਤ ਸਿੰਘ ਨੇ ਪਹਿਲਾਂ ਵੀ ਹੈਰੋਇਨ ਦੀ ਖੇਪ ਟਿਕਾਣੇ ਲਗਾ ਚੁੱਕਾ ਸੀ, ਪਰ ਕਿਸੇ ਵੀ ਸੁਰੱਖਿਆ ਏਜੰਸੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਦੋ ਦਿਨਾਂ ਦੇ ਪੁਲਿਸ ਰਿਮਾਂਡ ਦੀ ਸਮਾਪਤੀ ਤੋਂ ਬਾਅਦ ਇੰਸਪੈਕਟਰ ਮਨਜੀਤ ਸਿੰਘ ਅਤੇ ਉਸ ਦੇ ਸਾਥੀ ਰਵੀ ਪਵਾਰ ਨੂੰ ਬੁੱਧਵਾਰ ਦੁਪਹਿਰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਨੂੰ ਫਿਰ ਤੋਂ ਚਾਰ ਦਿਨਾਂ ਲਈ ਵਧਾ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button